Home ਤਾਜ਼ਾ ਖਬਰਾਂ ਨਕਲੀ ਪੋਤਾ ਬਣ ਕੇ ਬਜ਼ੁਰਗ ਨਾਲ 7 ਲੱਖ ਦੀ ਠੱਗੀ

ਨਕਲੀ ਪੋਤਾ ਬਣ ਕੇ ਬਜ਼ੁਰਗ ਨਾਲ 7 ਲੱਖ ਦੀ ਠੱਗੀ

0
ਨਕਲੀ ਪੋਤਾ ਬਣ ਕੇ ਬਜ਼ੁਰਗ ਨਾਲ 7 ਲੱਖ ਦੀ ਠੱਗੀ

ਲੁਧਿਆਣਾ,13 ਫ਼ਰਵਰੀ, ਹ.ਬ. : ਠੱਗੀ ਮਾਰਨ ਦੀਆਂ ਘਟਨਾਵਾਂ ਲਗਾਤਾਰ ਵਾਧਾ ਹੁੰਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਹੋਰ ਠੱਗੀ ਮਾਰਨ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਨੌਸਰਬਾਜ਼ ਗਿਰੋਹ ਦੇ ਮੈਂਬਰ ਨੇ ਵੱਟਸਐਪ ਕਾਲ ਤੇ ਖੁਦ ਨੂੰ ਕੈਨੇਡਾ ਵਾਲਾ ਪੋਤਾ ਦੱਸ ਕੇ ਲੁਧਿਆਣਾ ਦੇ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਹਰਨੇਕ ਸਿੰਘ ਨਾਲ 7 ਲੱਖ ਰੁਪਏ ਦੀ ਧੋਖਾਧੜੀ ਕੀਤੀ। ਦਰਅਸਲ ਇਸ ਗਿਰੋਹ ਨੇ ਸਾਜਿਸ਼ ਘੜ ਕੇ ਹਰਨੇਕ ਸਿੰਘ ਨੂੰ ਇਹ ਆਖਿਆ ਕਿ ਉਸ ਦੇ ਪੋਤੇ ਪੁਨੀਤ ਦਾ ਕੈਨੇਡਾ ਵਿਚ ਝਗੜਾ ਹੋ ਗਿਆ ਹੈ ਅਤੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਲਈ ਲੱਖਾਂ ਰੁਪਏ ਦਾ ਖਰਚਾ ਹੋਵੇਗਾ। ਨੌਸਰਬਾਜ਼ੀ ਦੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਕੇਸ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਕ੍ਰਿਸ਼ਨਾ ਨਗਰ ਦੇ ਵਾਸੀ ਹਰਨੇਕ ਸਿੰਘ ਦੀ ਸ਼ਿਕਾਇਤ ਤੇ ਵਾਲਮੀਕਿ ਮੁਹੱਲਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਪ੍ਰਿਆ, ਨਵੀਂ ਆਬਾਦੀ ਹੁਸ਼ਿਆਰਪੁਰ ਦੇ ਵਾਸੀ ਨਿਤਨ ਕੁਮਾਰ ਅਤੇ ਗਿਆਸਪੁਰਾ ਲੁਧਿਆਣਾ ਦੇ ਵਾਸੀ ਰਾਜ ਨਰਾਇਣ ਦੇ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧ ਸਾਜ਼ਿਸ਼ ਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।