Home ਮੰਨੋਰੰਜਨ ਨਹੀਂ ਰਹੇ ਟੀਵੀ ਅਦਾਕਾਰ ਨਿਤੇਸ਼ ਪਾਂਡੇ

ਨਹੀਂ ਰਹੇ ਟੀਵੀ ਅਦਾਕਾਰ ਨਿਤੇਸ਼ ਪਾਂਡੇ

0

ਮੁੰਬਈ, 24 ਮਈ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਟੀਵੀ ਸ਼ੋਅ ‘ਅਨੁਪਮਾ’ ‘ਚ ਰੂਪਾਲੀ ਗਾਂਗੁਲੀ ਦੀ ਦੋਸਤ ਦੇਵਿਕਾ ਦੇ ਪਤੀ ਦਾ ਕਿਰਦਾਰ ਨਿਭਾਉਣ ਵਾਲੇ ਨਿਤੇਸ਼ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਬੀਤੀ ਰਾਤ ਕਰੀਬ 1 ਵਜੇ ਦਿਲ ਦਾ ਦੌਰਾ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਿਤੇਸ਼ ਪਾਂਡੇ 51 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਲੇਖਕ ਸਿਧਾਰਥ ਨਾਗਰ ਨੇ ਫੇਸਬੁੱਕ ‘ਤੇ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਨਿਤੇਸ਼ ਪਾਂਡੇ ਦਾ ਅੰਤਿਮ ਸੰਸਕਾਰ ਕਦੋਂ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।