Home ਤਾਜ਼ਾ ਖਬਰਾਂ ਨਾਈਜੀਰੀਆ ਵਿਚ ਜੇਲ੍ਹ ’ਤੇ ਹਮਲਾ, 2000 ਕੈਦੀ ਭੱਜ

ਨਾਈਜੀਰੀਆ ਵਿਚ ਜੇਲ੍ਹ ’ਤੇ ਹਮਲਾ, 2000 ਕੈਦੀ ਭੱਜ

0
ਨਾਈਜੀਰੀਆ ਵਿਚ ਜੇਲ੍ਹ ’ਤੇ ਹਮਲਾ, 2000 ਕੈਦੀ ਭੱਜ

ਵਾਰੀ, 6 ਅਪ੍ਰੈਲ, ਹ.ਬ. : ਹਿੰਸਾ ਪ੍ਰਭਾਵਤ ਦੱਖਣ ਪੂਰਵੀ ਨਾਈਜੀਰੀਆ ਵਿਚ ਹਮਲਾਵਰਾਂ ਨੇ ਇੱਕ ਜੇਲ੍ਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਸ਼ੀਨ ਗੰਨ ਅਤੇ ਗਰੇਨੇਡ ਨਾਲ ਰਾਤ ਵੇਲੇ ਹਮਲੇ ਕੀਤੇ । ਇਸ ਦੌਰਾਨ ਦੋ ਹਜ਼ਾਰ ਕੈਦੀ ਵੀ ਭੱਜਣ ਵਿਚ ਸਫਲ ਹੋ ਗਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸੋਮਵਾਰ ਨੂੰ ਦਿੱਤੀ। ਸਥਾਨਕ ਨਿਵਾਸੀ ਉਚੇ ਓਕਾਫੋਰ ਨੇ ਦੱਸਿਆ ਕਿ ਇਮੋ ਰਾਜ ਦੇ ਓਵੇਰੀ ਕਸਬੇ ਵਿਚ ਦੇਰ ਰਾਤ ਦੋ ਵਜੇ ਹਮਲੇ ਸ਼ੁਰੂ ਹੋਏ, ਜੋ ਦੋ ਘੰਟੇ ਚੱਲੇ।
ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਹੋਰ ਪੁਲਿਸ ਅਤੇ ਸੈਨਿਕ ਇਮਾਰਤਾਂ ’ਤੇ ਵੀ ਹਮਲੇ ਕੀਤੇ। ਨਾਈਜੀਰੀਆ ਜੇਲ੍ਹ ਦੇ ਬੁਲਾਰੇ ਫਰਾਂਸਿਸ ਨੇ ਕਿਹਾ, ਭੱਜੇ ਕੈਦੀਆਂ ਨੂੰ ਮੁੜ ਤੋਂ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ ਮਸ਼ੀਨ ਗੰਨ, ਗਰੇਨੇਡ ਅਤੇ ਆਈਈਡੀ ਨਾਲ ਹਮਲੇ ਕੀਤੇ। ਨਾਈਜੀਰੀਆ ਵਿਚ ਦੋ ਹਫਤੇ ਪਹਿਲਾਂ ਵੀ ਹਿੰਸਾ ਹੋਈ ਸੀ।
ਇਸ ਹਮਲੇ ਵਿਚ ਚਾਰ ਪੁਲਿਸ ਥਾਣਿਆਂ, ਸੁਰੱਖਿਆ ਚੌਕੀਆਂ ਅਤੇ ਜੇਲ੍ਹ ਦੀ ਗੱਡੀਆਂ ’ਤੇ ਹਮਲਿਆਂ ਵਿਚ ਘੱਟ ਤੋਂ ਘੱਟ 12 ਸੁਰੱਖਿਆ ਅਧਿਕਾਰੀ ਮਾਰੇ ਗਏ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਸੀ, ਲੇਕਿਨ ਨਾਈਜੀਰੀਆ ਦੇ ਪੁਲਿਸ ਮੁਖੀ ਨੇ ਖੇਤਰ ਵਿਚ ਸਰਗਰਮ ਵੱਖਵਾਦੀ ਈਸਟਰਨ ਸਕਿਓਰਿਟੀ ਨੈਟਵਰਕ ਨੂੰ ਜ਼ਿੰਮੇਵਾਰੀ ਠਹਿਰਾਇਆ ਸੀ। ਤਾਜ਼ਾ ਹਮਲੇ ਵਿਚ ਜੇਲ੍ਹ ਦੀ ਕੰਧ ਦਾ ਇੱਕ ਹਿੱਸਾ ਵੀ ਢਹਿ ਗਿਆ।
ਦੱਸਿਆ ਜਾ ਰਿਹਾ ਕਿ ਹਮਲਾਵਰਾਂ ਨੇ ਵਿਸਫੋਟਕ ਲਾ ਕੇ ਜੇਲ੍ਹ ਦੀ ਕੰਧ ਨੂੰ ਉਡਾ ਦਿੱਤਾ। ਇਸ ਹਮਲੇ ਵਿਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ। ਅਜੇ ਤੱਕ ਕਿਸੇ ਵੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।