ਨਾਈਜੀਰੀਆ ਵਿਚ ਬੰਦੂਕਧਾਰੀਆਂ ਨੇ 58 ਲੋਕਾਂ ਦੀ ਕੀਤੀ ਹੱਤਿਆ

ਨਿਆਮੇ, 17 ਮਾਰਚ, ਹ.ਬ. : ਨਾਈਜਰ ਵਿਚ Îਇੱਕ ਬਾਜ਼ਾਰ ਤੋਂ ਪਰਤ ਰਹੇ ਲੋਕਾਂ ’ਤੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ ਵਿਚ ਘੱਟ ਤੋਂ ਘੱਟ 58 ਲੋਕਾਂ ਦੀ ਮੌਤ ਹੋ ਗਈ। ਨਾਈਜਰ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਹੋਏ ਇਸ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਲੇਕਿਨ ਜਿਸ ਤਿੱਲਾਬੇਰੀ ਇਲਾਕੇ ਵਿਚ ਪਿੰਡ ਵਾਸੀਆਂ ’ਤੇ ਹਮਲਾ ਕੀਤਾ ਗਿਆ ਉਥੇ ਇਸਲਾਮਿਕ ਸਟੇਟ ਇਨ ਦ ਗਰੇਟਰ ਸਹਾਰਾ ਸਮੂਹ ਦੇ ਅੱਤਵਾਦੀ ਅਕਸਰ ਹਮਲੇ ਕਰਦੇ ਰਹਿੰਦੇ ਹਨ।
ਮਾਲੀ ਅਤੇ ਨਾਈਜਰ ਦੀ ਸਰਹੱਦ ਦੇ ਨਜ਼ਦੀਕ ਬਾਨੀਬਾਂਗੋਊ ਵਿਚ ਪਸ਼ੂਆਂ ਦੇ ਬਾਜ਼ਾਰ ਵਿਚ ਜਦ ਲੋਕ ਪਰਤ ਰਹੇ ਸੀ ਤਦ ਸ਼ੱਕੀ ਅੱਤਵਾਦੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਕੋਲ ਸਥਿਤ ਖੁਰਾਕੀ ਭੰਡਾਰਾਂ ਵਿਚ ਅੱਗ ਲਗਾ ਦਿੱਤੀ। ਇਸ ਸਬੰਧ ਵਿਚ ਸਰਕਾਰ ਦੇ ਬੁਲਾਰੇ ਅਬਦੌਰਹਿਮਾਨੇ ਜਕਾਰੀਆ ਨੇ ਨਾਈਜਰ ਦੇ ਸਰਕਾਰੀ ਟੀਵੀ ਚੈਨਲ ’ਤੇ ਜਾਣਕਾਰੀ ਦਿੱਤੀ ਅਤੇ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਲਈ ਤਿੰਨ ਦਿਨ ਦਾ ਕੌਮੀ ਸੋਗ ਮਨਾਏ ਜਾਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਜਨਵਰੀ ਵਿਚ ਹੋਏ ਹਮਲੇ ਵਿਚ 100 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਨੇ ਨਹੀਂ ਲਈ ਸੀ।

Video Ad
Video Ad