ਨਾਈਜੀਰੀਆ ਵਿਚ 3 ਬੱਸਾਂ ਦੀ ਟੱਕਰ, 37 ਲੋਕਾਂ ਦੀ ਮੌਤ

ਅਬੂਜਾ, 24 ਨਵੰਬਰ, ਹ.ਬ. : ਨਾਈਜੀਰੀਆ ਦੇ ਉੱਤਰ-ਪੂਰਬੀ ਸ਼ਹਿਰ ਮੈਦੁਗੁਰੀ ਦੇ ਬਾਹਰ ਤਿੰਨ ਬੱਸਾਂ ਦੀ ਟੱਕਰ ਨਾਲ ਘੱਟੋਂ-ਘੱਟ 37 ਲੋਕਾਂ ਦੀ ਮੌਤ ਹੋ ਗਈ । ਦੇਸ਼ ਦੀ ਸੜਕ ਸੁਰੱਖਿਆ ਏਜੰਸੀ ਨੇ ਇਹ ਜਾਣਕਾਰੀ ਦਿੱਤੀ । ਬੋਰਨੋ ਰਾਜ ਦੀ ਸੜਕ ਸੁਰੱਖਿਆ ਏਜੰਸੀ ਦੇ ਮੁਖੀ ਉਤੇਨ ਬੋਈ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਵਪਾਰਕ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਅੱਗ ਲੱਗ ਗਈ। ਇਸ ਦੌਰਾਨ ਇੱਕ ਤੀਸਰੀ ਬੱਸ ਵੀ ਉਨ੍ਹਾਂ ਨਾਲ ਟਕਰਾ ਗਈ। ਬੋਈ ਨੇ ਕਿਹਾ ਕਿ ਇਸ ਹਾਦਸੇ ਵਿੱਚ ਹੁਣ ਤੱਕ 37 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਸੜ ਗਏ ਸਨ।

Video Ad
Video Ad