ਨਾ ਫ਼ੋਨ ਨੰਬਰ, ਨਾ ਪਤਾ ਤੇ ਨੇ ਹੀ ਤਸਵੀਰ : 17 ਸਾਲ ਬਾਅਦ ਧੀ ਨੇ ਮਾਂ ਨੂੰ ਲੱਭਿਆ

ਅੰਮ੍ਰਿਤਸਰ, 20 ਮਾਰਚ, ਹ.ਬ. : ਜ਼ਿੰਦਗੀ ਵਿਚ ਜੇਕਰ ਕੁਝ ਕਰਨਾ ਚਾਹੁਣ ਤਾਂ ਫੇਰ ਰਾਹ ਵੀ ਨਿਕਲ ਹੀ ਆਉਂਦੀ ਹੈ। ਕੁਝ ਅਜਿਹੀ ਹੀ ਕਹਾਣੀ ਹੈ ਨਵਪ੍ਰੀਤ ਕੌਰ ਦੀ, ਜਿਸ ਨੂੰ ਉਸ ਦੀ ਮਾਂ ਨੇ ਅੱਜ ਤੋਂ 17 ਸਾਲ ਪਹਿਲਾਂ ਤਦ ਛੱਡ ਦਿੱਤਾ ਸੀ ਜਦ ਉਹ ਸਿਰਫ ਪੰਜ ਸਾਲ ਦੀ ਅਬੋਧ ਬਾਲਿਕਾ ਸੀ। ਉਸ ਦੇ ਕੋਲ ਨਾ ਤਾਂ ਅਪਣੀ ਮਾਂ ਦੀ ਤਸਵੀਰ ਸੀ ਅਤੇ ਨਾ ਹੀ ਉਸ ਦਾ ਕੋਈ ਫੋਨ ਨੰਬਰ ਜਾਂ ਪਤਾ। ਬਾਵਜੂਦ ਇਸ ਦੇ ਉਸ ਨੇ ਅਪਣੀ ਮਾਂ ਨੂੰ ਲੱਭ ਹੀ ਲਿਆ।
ਫਿਰੋਜ਼ਪੁਰ ਨਾਲ ਸਬੰਧ ਰਖਦੀ ਨਵਪ੍ਰੀਤ ਕੌਰ ਮੁਤਾਬਕ ਜਦ ਉਹ ਪੰਚ ਸਾਲ ਦੀ ਸੀ ਤਾਂ ਉਸ ਦੇ ਪਿਤਾ ਬਲਬੀਰ ਸਿੰਘ ਅਤੇ ਮਾਂ ਅਮਰਜੀਤ ਕੌਰ ਦਾ ਤਲਾਕ ਹੋ ਗਿਆ ਸੀ। ਜਿਵੇਂ ਜਿਵੇਂ ਉਹ ਵੱਡੀ ਹੋਈ ਉਸ ਨੂੰ ਮਾਂ ਦੀ ਕਮੀ ਮਹਿਸੂਸ ਹੋਣ ਲੱਗੀ। ਉਸ ਨੇ ਕਈ ਵਾਰ ਮਾਂ ਬਾਰੇ ਪਿਤਾ ਨੂੰ ਪੁਛਿਆ ਪਰ ਉਸ ਨੇ ਸਿਰਫ ਇਹੀ ਦੱਸਿਆ ਕਿ ਉਹ ਅੰਮਿਤਸਰ ਵਿਚ ਹੈ।
ਮਾਂ ਨੂੰ ਲੱਭਣ ਦੇ ਲਈ ਨਵਪ੍ਰੀਤ ਅੰਮ੍ਰਿਤਸਰ ਪਹੁੰਚੀ। ਉਸ ਨੇ ਦੱਸਿਆ ਕਿ ਉਹ ਨਾ ਤਾਂ ਅਪਣੀ ਮਾਂ ਦਾ ਪਤਾ ਜਾਣਦੀ ਸੀ ਅਤੇ ਨਾ ਹੀ ਉਸ ਦੇ ਕੋਲ ਮਾਂ ਦੀ ਤਸੀਵਰ ਜਾਂ ਫੋਨ ਨੰਬਰ ਸੀ। ਆਖਰ ਜੱਦੋ ਜਹਿਦ ਤੋਂ ਬਾਅਦ ਉਸ ਨੇ ਅਪਣੀ ਮਾਂ ਨੂੰ ਲੱਭ ਹੀ ਲਿਆ। ਹੁਣ ਦੋਵੇਂ ਮਾਂ-ਧੀ ਇੱਕ ਦੂਜੇ ਨੂੰ ਮਿਲ ਕੇ ਬੇਹੱਦ ਖੁਸ਼ ਹਨ। ਇਸ ਬਾਰੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਹਿਰ ਦੀ ਅਮਰਜੀਤ ਕੌਰ ਦੇ ਤਲਾਕ ਤੋਂ ਬਾਅਦ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੇ ਪਤੀ ਦੇ ਕੋਲ ਸੀ। ਇਨ੍ਹਾਂ ਵਿਚੋਂ ਇੱਕ ਨਵਪ੍ਰੀਤ ਕੌਰ ਨਾਂ ਦੀ ਲੜਕੀ ਨੇ ਅਪਣੀ ਮਾਂ ਨੂੰ ਲੱਭਣ ਦੇ ਲਈ ਮਿਹਨਤ ਕੀਤੀ। ਉਸ ਨੇ ਪੁਲਿਸ ਦੀ ਮਦਦ ਲਈ ਤਾਂ ਪੁਲਿਸ ਨੇ ਉਸ ਦੀ ਮਾਂ ਨੂੰ ਲੱਭਣ ਵਿਚ ਭਰਪੂਰ ਮਦਦ ਕੀਤੀ।

Video Ad
Video Ad