ਨਿਊਜਰਸੀ ਦੇ ਸ਼ਹਿਰ ਕਾਰਟਰੇਟ ਚ’ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਰਿਆੜ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਆਖਰੀ ਵਿਦਾਈ

ਨਿਊਜਰਸੀ, 6 ਅਪ੍ਰੈਲ (ਰਾਜ ਗੋਗਨਾ ) ਬੀਤੇਂ ਦਿਨੀ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸ਼ਹਿਰ ਕਾਰਟਰੇਟ ਚ’ ਰਹਿੰਦੇ ਸੀਨੀਅਰ ਪੱਤਰਕਾਰ ਅਤੇ ਪੰਜਾਬੀ ਰਾਈਟਰ ਵੀਕਲੀ ਦੇ ਸੰਪਾਦਕ ਤੇ ਬਾਜ਼ ਟੀ ਵੀ ਦੇ ਬਾਨੀ ਹਰਵਿੰਦਰ ਰਿਆੜ (49 ) ਸਾਲ ਦੀ ਉਮਰ ਚ’ ਦਿਲ ਦਾ ਦੋਰਾ ਪੈਣ ਕਾਰਨ ਬੀਤੇਂ ਦਿਨੀ ਅਮਰੀਕਾ ਦੇ ਸੂਬੇ ਨਿਊਜਰਸੀ ਚ’ ਸਦੀਵੀ ਵਿਛੋੜਾ ਦੇ ਗਏ ਸੀ।ਬੀਤੇਂ ਦਿਨ ਉਹਨਾਂ ਦਾ ਅੰਤਿਮ ਸੰਸਕਾਰ ਚੁਬੇਨਕੋ ਫਿਊਨਰਲ ਹੋਮ ਕਾਰਟਰੇਟ (ਨਿਊਜਰਸੀ )ਵਿਖੇਂ ਹੋਇਆਂ ਜਿਸ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋ ਇਲਾਵਾ ਕਾਰਟਰੇਟ ਨਿਵਾਸੀ, ਰਿਸ਼ਤੇਦਾਰਾਂ ਤੋ ਇਲਾਵਾ, ਉਹਨਾਂ ਨਾਲ ਬੇਹੱਦ ਪਿਆਰ ਕਰਨ ਵਾਲੇ ਉਹਨਾਂ ਦੇ ਮਿੱਤਰ ਕਈ ਧਾਰਮਿਕ ਅਤੇ ਸਿਆਸੀ ਆਗੂ ਇਸ ਦੁੱਖ ਦੀ ਘੜੀ ਚ’ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਖਰੀ ਵਿਦਾਈ ਦੇਣ ਲਈ ਅਮਰੀਕਾ ਦੇ ਵੱਖ ਵੱਖ ਸੂਬਿਆਂ ਤੋ ਭਾਰੀ ਗਿਣਤੀ ਚ’ਪੁੱਜੇ ਹੋਏ ਸਨ।

Video Ad

ਜਿੰਨਾਂ ਨੇ ਕੁਝ ਸਮੇਂ ਲਈ ਸਵ: ਹਰਵਿੰਦਰ ਰਿਆੜ ਦੇ ਆਖਰੀ ਦਰਸ਼ਨ ਕਰਨ ਲਈ ਉਹਨਾਂ ਦੀ ਮ੍ਰਿਤਕ ਦੇਹ ਨੂੰ ਫਿਊਨਰਲ ਹੋਮ ਵਿਖੇਂ ਰੱਖੀ ਗਈ ਸੀ। ਜਿੱਥੇ ਉਹਨਾਂ ਨੂੰ ਪਿਆਰ ਕਰਨ ਵਾਲੇ ਅਨੇਕਾਂ ਹੀ ਲੋਕਾਂ ਨੇ ਸੇਜਲ ਅੱਖਾਂ ਨਾਲਉਹਨਾਂ ਦੇ ਆਖਰੀ ਦਰਸ਼ਨ ਕੀਤੇ। ਅਤੇ ਹਰੇਕ ਪ੍ਰਾਣੀ ਇਸ ਮਿਲਾਪੜੇ , ਸਾਊ, ਅਤੇ ਹਰੇਕ ਦੇ ਦਿਲ ਅੰਦਰ ਘਰ ਕਰਨ ਵਾਲੇ ਪੰਜਾਬੀ ਮਾਂ ਬੋਲੀ ਦੇ ਜਾਦੂਗਰ ਐਂਕਰ ਅਤੇ ਬੇਬਾਕ ਸੀਨੀਅਰ ਪੱਤਰਕਾਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਭਿੱਜੀਆਂ ਅੱਖਾਂ ਨਾਲ ਬਾਹਰ ਆ ਰਹੇ ਸਨ।ਅਤੇ ਪੱਤਰਕਾਰ ਰਿਆੜ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਸਨ। ਅਮਰੀਕਾ ਚ’ ਪੰਜਾਬੀ ਮਾਂ ਬੋਲੀ ਦੀ ਬੇਬਾਕ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਰਿਆੜ ਨੇ ਅਮਰੀਕਾ ਚ’ ਰਹਿੰਦੇ ਪੰਜਾਬੀ ਭਾਈਚਾਰੇ ਦੇ ਮਸਲੇ ਆਪਣੀ ਕਲਮ ਅਤੇ ਟੀ.ਵੀ ਜਰੀਏ ਆਪਣੀ ਆਵਾਜ਼ ਨਾਲ ਉਠਾਏ ਸਨ।

ਹਰੇਕ ਵਰਗ ਦੇ ਕੰਮ ਲਈ ਉਹ ਕਮਿਊਨਿਟੀ ਨਾਲ ਅਗਲੀ ਕਾਤਾਰ ਚ’ ਅੱਗੇ ਖੜੇ ਹੋਣ ਵਾਲਾ ਇਨਸਾਨ ਸੀ ਅਤੇ ਹਰੇਕ ਵਰਗ ਦੇ ਮਸੀਹੇ ਅਤੇ ਹਮਦਰਦ ਸਵ: ਹਰਵਿੰਦਰ ਰਿਆੜ ਦੀ ਕਾਰਟਰੇਟ ਦੇ ਗੁਰੂ ਘਰ ਵਿਖੇਂ ਅੰਤਿਮ ਅਰਦਾਸ ਤੋ ਬਾਅਦ ਉਹਨਾਂ ਨੂੰ ਭਾਵ ਭਿੰਨੀਆ ਸ਼ਰਧਾਂਜਲੀਆਂ ਦੇਣ ਵਾਲੇ ਸੱਜਣਾਂ ਮਿੱਤਰਾਂ ਨੇ ਨਮ ਅੱਖਾ ਨਾਲ ਪੰਜਾਬੀ ਮਾਂ ਬੋਲੀ ਦੇ ਸ਼ਬਦਾ ਦਾ ਉਸ ਨੂੰ ਸਿਕੰਦਰ ਦੱਸਿਆ ,ਅਤੇ ਪੂਰੀ ਕਮਿਊਨਿਟੀ ਦਾ ਇਕ ਮਸੀਹਾ ਵੀ ਕਿਹਾ, ਅਤੇ ਕਿਹਾ ਕਿ ਰਿਆੜ ਸਾਹਿਬ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ।

ਅੰਤਿਮ ਅਰਦਾਸ ਚ’ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੇ ਬੁਲਾਰਿਆ ਨੇ ਉਹਨਾਂ ਦੀ ਪਤਨੀ ਬੀਬਾ ਅਮਰਜੀਤ ਕੋਰ ਰਿਆੜ ਬੇਟੇ ਅਰਜਨ ਰਿਆੜ ਨਾਲ ਅਖਬਾਰ ਅਤੇ ਬਾਜ਼ ਟੀ ਵੀ ਪ੍ਰਤੀ ਸਵ: ਰਿਆੜ ਵੱਲੋਂ ਸ਼ੁਰੂ ਕੀਤੇ ਗਏ ਕਮਿਉਨਿਟੀ ਦੀ ਸੇਵਾ ਲਈ ਅਖਬਾਰ ਤੇ ਚੈੱਨਲ ਨੂੰ ਪੂਰਾ ਸਹਿਯੋਗ ਦੇਣ ਲਈ ਵੀ ਸਹਿਮਤੀ ਪ੍ਰਗਟਾਈ। ਰਾਗੀ ਭਾਈ ਸੱਜਣ ਸਿੰਘ ਜੀ ਦਾ ਜਥਾ ( ਨਿਊਯਾਰਕ) ਅਤੇ ਭਾਈ ਕੇਹਰ ਸਿੰਘ ਸ਼ਾਂਤ ਦੇ ਜੱਥੇ ਵੱਲੋਂ ਵੈਰਾਗਮਈ ਸ਼ਬਦ ਕੀਰਤਨ ਚ’ ਹਾਜ਼ਰੀ ਲਵਾਈ।

ਪਰਿਵਾਰ ਦੀ ਜ਼ੁੰਮੇਵਾਰੀ ਦਾ ਭਾਰ ਪਿਤਾ ਵੱਲੋਂ ਇਸ ਫ਼ਾਨੀ ਦੁਨੀਆ ਤੋ ਰੁਖ਼ਸਤ ਹੋ ਜਾਣ ਮਗਰੋਂ ਪਗੜੀ ਦੀ ਰਸ਼ਮ ਸਵ: ਹਰਵਿੰਦਰ ਰਿਆੜ ਦੇ ਸਪੁੱਤਰ ਅਰਜਨ ਰਿਆੜ ਦੇ ਸਿਰ ਤੇ ਉਹਨਾਂ ਦੇ ਕੁੜਮ ਗੈਸ ਸਟੇਸ਼ਨਾਂ ਦੇ ਸਫਲ ਬਿਜਨੈਮੈੱਨ ਜਬਰ ਸਿੰਘ ਗਰੇਵਾਲ ਨੇ ਅਦਾ ਕੀਤੀ। ਅੰਤਿਮ ਵਿਦਾਈ ਅਤੇ ਭਾਵ-ਭਿੰਨੀ ਸ਼ਰਧਾਂਜਲੀਆ ਭੇਟ ਵੀ ਕੀਤੀਆ ਗਈਆ, ਜਿੰਨਾ ਚ’ ਹੋਰਨਾਂ ਤੋ ਇਲਾਵਾ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮੈਰੀਕਾ, ਬਲਜਿੰਦਰ ਸਿੰਘ ਸੰਮੀ ਉਪ-ਚੇਅਰਮੈਨ ,ਗੁਰਦੇਵ ਸਿੰਘ ਕੰਗ ਹਿਊਮਨ ਰਾਈਟਸ ਕਮਿਸ਼ਨਰ, ਹਰਪ੍ਰੀਤ ਸਿੰਘ ਤੂਰ, ਭੁਪਿੰਦਰ ਸਿੰਘ ਬੋਪਾਰਾਏ ,ਹਰਦਿਆਲ ਸਿੰਘ ਜੋਹਲ, ਹਿੰਮਤ ਸਿੰਘ ਸਾਬਕਾ ਪ੍ਰਧਾਨ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ, ਸਤਪਾਲ ਸਿੰਘ ਬਰਾੜ, ਹਰਦੀਪ ਸਿੰਘ ਗੋਲਡੀ ਪ੍ਰਧਾਨ ਸ਼੍ਰੋਅਦ ਨਿਊਜਰਸੀ, ਰਾਜਭਿੰਦਰ ਸਿੰਘ ਬਦੇਸ਼ਾ,ਬੂਟਾ ਸਿੰਘ ਖੜੌਦ ਕਨਵੀਨਰ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ), ਬਲਜਿੰਦਰ ਸਿੰਘ ਬਰਾੜ,ਜਬਰ ਸਿੰਘ ਗਰੇਵਾਲ, ਲਾਡੀ ਬਾਜਵਾ,ਜੱਸੀ ਪਾਲਾ ਨਿੱਝਰ ਸਬਜ਼ੀ ਮੰਡੀ ਵਾਲੇ,ਗੁਰਮੀਤ ਗਿੱਲ ਪ੍ਰਧਾਨ ਆਈਐਨੳਸੀ (ਅਮਰੀਕਾ) ਲਖਵੀਰ ਜੋਹਲ ਆਪਣਾ ਬਜ਼ਾਰ ,ਲੱਖੀ ਗਿੱਲ , ਪ੍ਰਦੀਪ ਗਿੱਲ ਮੁਨੀਸ਼ ਬਹਿਲਾ, ਅਸ਼ੋਕ ਮਾਹੀ ਪ੍ਰਧਾਨ ਗੁਰੂ ਰਵਿਦਾਸ ਸਭਾ ਨਿਊਯਾਰਕ,ਧੀਰਜ ਕੁਮਾਰ ਨਿਊਯਾਰਕ, ਸਤਨਾਮ ਸਿੰਘ ਵਿਰਕ,ਭੋਲਾ ਬਾਲਟੀਮੋਰ , ਮਨਦੀਪ ਹਾਂਸ, ਅਤੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਤੋ ਆਏ ਅਨੇਕਾਂ ਲੋਕਾਂ ਸ਼ਾਮਿਲ ਹੋਏ ਅਤੇ ਇਸ ਦੁੱਖ ਦੀ ਘੜੀ ਚ’ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।

Video Ad