
ਨਵੀਂ ਦਿੱਲੀ, 19 ਜਨਵਰੀ, ਹ.ਬ. : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਗਲੇ ਮਹੀਨੇ ਅਸਤੀਫਾ ਦੇ ਦੇਵੇਗੀ। ਜੈਸਿੰਡਾ 7 ਫਰਵਰੀ ਨੂੰ ਲੇਬਰ ਪਾਰਟੀ ਦੇ ਨੇਤਾ ਦਾ ਅਹੁਦਾ ਵੀ ਛੱਡ ਦੇਵੇਗੀ। ਜੈਸਿੰਡਾ ਨੇ ਆਪਣੇ 6 ਸਾਲ ਦੇ ਕਾਰਜਕਾਲ ਨੂੰ ਬਹੁਤ ਚੁਣੌਤੀਪੂਰਨ ਦੱਸਿਆ। ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਜੈਸਿੰਡਾ ਨੇ ਕਿਹਾ,ਹੁਣ ਸਮਾਂ ਆ ਗਿਆ ਹੈ। ਮੇਰੇ ਕੋਲ ਹੋਰ 4 ਸਾਲਾਂ ਲਈ ਅਗਵਾਈ ਕਰਨ ਦੀ ਹਿੰਮਤ ਨਹੀਂ ਹੈ। ਨਿਊਜ਼ੀਲੈਂਡ ਵਿੱਚ ਅਕਤੂਬਰ 2023 ਵਿੱਚ ਚੋਣਾਂ ਹੋਣੀਆਂ ਹਨ। ਜੈਸਿੰਡਾ ਨੇ ਕਿਹਾ ਕਿ ਉਹ ਚੋਣ ਨਹੀਂ ਲੜੇਗੀ। ਇਸ ਦੇ ਨਾਲ ਹੀ ਲੇਬਰ ਪਾਰਟੀ 22 ਜਨਵਰੀ ਨੂੰ ਆਪਣੇ ਨਵੇਂ ਨੇਤਾ ਦੀ ਚੋਣ ਕਰੇਗੀ। ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਲਈ ਦਾਅਵਾ ਨਹੀਂ ਕਰਨਗੇ।