Home ਤਾਜ਼ਾ ਖਬਰਾਂ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਕ੍ਰਿਸ ਹਿਪਕਿੰਸ, ਰਾਜਪਾਲ ਨੇ ਚੁਕਾਈ ਸਹੁੰ

ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਕ੍ਰਿਸ ਹਿਪਕਿੰਸ, ਰਾਜਪਾਲ ਨੇ ਚੁਕਾਈ ਸਹੁੰ

0
ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਕ੍ਰਿਸ ਹਿਪਕਿੰਸ, ਰਾਜਪਾਲ ਨੇ ਚੁਕਾਈ ਸਹੁੰ

ਵੈਲਿੰਗਟਨ, 25 ਜਨਵਰੀ, ਹ.ਬ. : ਕ੍ਰਿਸ ਹਿਪਕਿੰਸ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਗਵਰਨਰ ਜਨਰਲ ਸਿੰਡੀ ਕਿਰੋ ਨੇ ਅੱਜ ਰਾਜਧਾਨੀ ਵੈਲਿੰਗਟਨ ਵਿੱਚ ਆਯੋਜਿਤ ਇੱਕ ਆਫੀਸ਼ਿਅਲ ਸਮਾਰੋਹ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ। ਕ੍ਰਿਸ ਨੂੰ ਲੇਬਰ ਕਾਕਸ ਦੁਆਰਾ ਰਸਮੀ ਤੌਰ ’ਤੇ ਸਮਰਥਨ ਮਿਲਿਆ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੇ ਨਾਲ-ਨਾਲ ਉਹ ਲੇਬਰ ਪਾਰਟੀ ਦੇ ਨੇਤਾ ਵੀ ਬਣ ਗਏ ਹਨ। ਨਵੇਂ ਪੀਐਮ ਦੀ ਦੌੜ ਵਿੱਚ ਉਹ ਇਕਲੌਤੇ ਉਮੀਦਵਾਰ ਸਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਦੌਰਾਨ ਕ੍ਰਿਸ ਨੇ ਕਿਹਾ, ਇਹ ਮੇਰੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮੈਂ ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਨੂੰ ਚੁੱਕਣ ਲਈ ਤਿਆਰ ਹਾਂ।