ਨਿਊਯਾਰਕ ‘ਚ ਪੁਲਿਸ ਅਧਿਕਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਨਿਊਯਾਰਕ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਨਿਊਯਾਰਕ ‘ਚ ਕੁਈਨਜ਼ ਪੁਲਿਸ ‘ਚ ਤੈਨਾਤ ਇਕ ਕਮਾਂਡਿੰਗ ਅਧਿਕਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਪੁਸ਼ਟੀ ਨਿਊਯਾਰਕ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਹੈ।

Video Ad

ਜਾਣਕਾਰੀ ਮੁਤਾਬਕ ਪੁਲਿਸ ਨੇ ਦੱਸਿਆ ਕਿ 107ਵੇਂ ਪ੍ਰੀਸਿੰਕਟ ਦੀ ਕਮਾਂਡ ਦੇਣ ਵਾਲੇ ਡਿਪਟੀ ਇੰਸਪੈਕਟਰ ਡੈਨਿਸ ਮੁੱਲਾਂਈ ਨੇ ਇਕ ਹੋਰ ਅਧਿਕਾਰੀ ਨੂੰ ਕਿਹਾ ਕਿ ਉਹ ਖੁਦ ਨੂੰ ਮਾਰਨ ਬਾਰੇ ਸੋਚ ਰਿਹਾ ਹੈ। ਇਸ ਉਪਰੰਤ ਉਸ ਅਧਿਕਾਰੀ ਨੇ ਤੁਰੰਤ ਮੁੱਲਾਂਈ ਦੀ ਸਹਾਇਤਾ ਲਈ ਐਨਵਾਈਪੀਡੀ ਦੀ ਤਕਨੀਕੀ ਸਹਾਇਤਾ ਯੂਨਿਟ ਨੂੰ ਬੁਲਾਇਆ ਪਰ ਅਧਿਕਾਰੀਆਂ ਅਨੁਸਾਰ ਉਸ ਨੇ ਪਹਿਲਾਂ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ।

ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਅੰਡਰਹਿਲ ਐਵੇਨਿਊ ਦੇ ਇਕ ਕੋਨੇ ‘ਚ 44 ਸਾਲਾ ਪ੍ਰੀਸਿੰਕਟ ਕਮਾਂਡਰ, ਵਿਭਾਗ ਦੇ ਵਾਹਨ ‘ਚ ਲਗਭਘ 5:10 ਵਜੇ ਮ੍ਰਿਤਕ ਮਿਲਿਆ। ਇਹ ਪੁਲਿਸ ਅਧਿਕਾਰੀ 2000 ‘ਚ ਨਿਊਯਾਰਕ ਪੁਲਿਸ ਵਿਭਾਗ ‘ਚ ਸ਼ਾਮਲ ਹੋਇਆ ਸੀ ਅਤੇ 2020 ਦੇ ਅਖੀਰ ‘ਚ 107ਵੇਂ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ।

ਇਹ ਮੰਨਿਆ ਜਾਂਦਾ ਹੈ ਕਿ ਇਸ ਸਾਲ ਖ਼ੁਦਕੁਸ਼ੀ ਕਰਨ ਵਾਲਾ ਉਹ ਪਹਿਲਾ ਡਿਊਟੀ ਵਾਲਾ ਪੁਲਿਸ ਅਧਿਕਾਰੀ ਹੈ। ਉਸ ਦੀ ਮੌਤ 2019 ਤੇ 2020 ‘ਚ ਪੁਲਿਸ ਆਤਮ-ਹੱਤਿਆਵਾਂ ‘ਚ ਵਾਧੇ ਤੋਂ ਬਾਅਦ ਹੋਈ ਹੈ। ਸਾਲ 2019 ‘ਚ ਨਿਊਯਾਰਕ ਪੁਲਿਸ ਵਿਭਾਗ ਨੇ 10 ਖ਼ੁਦਕੁਸ਼ੀਆਂ ਦਾ ਸਾਹਮਣਾ ਕੀਤਾ, ਜਿਸ ਕਰਕੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਉਤਸ਼ਾਹਤ ਕੀਤਾ ਗਿਆ ਸੀ।

Video Ad