Home ਅਮਰੀਕਾ ਨਿਊਯਾਰਕ ਦੇ ਨਜ਼ਦੀਕੀ ਏਅਰਪੋਰਟ ’ਤੇ ਧੂੜ ਫੱਕ ਰਿਹਾ ਹੈ ਟਰੰਪ ਦਾ ਜਹਾਜ਼

ਨਿਊਯਾਰਕ ਦੇ ਨਜ਼ਦੀਕੀ ਏਅਰਪੋਰਟ ’ਤੇ ਧੂੜ ਫੱਕ ਰਿਹਾ ਹੈ ਟਰੰਪ ਦਾ ਜਹਾਜ਼

0
ਨਿਊਯਾਰਕ ਦੇ ਨਜ਼ਦੀਕੀ ਏਅਰਪੋਰਟ ’ਤੇ ਧੂੜ ਫੱਕ ਰਿਹਾ ਹੈ ਟਰੰਪ ਦਾ ਜਹਾਜ਼

ਨਿਊਯਾਰਕ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਿੱਜੀ ਬੋਇੰਗ-757 ਜਹਾਜ਼ ਇਨ੍ਹਾਂ ਦਿਨੀਂ ਨਿਊਯਾਰਕ ਦੇ ਇੱਕ ਨਜ਼ਦੀਕੀ ਹਵਾਈਅੱਡੇ ’ਤੇ ਖੜ੍ਹਾ ਧੂੜ ਫੱਕ ਰਿਹਾ ਹੈ। ਇਸ ਜਹਾਜ਼ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸੋਨੇ ਦਾ ਪਾਣੀ ਚੜ੍ਹਿਆ ਬਾਥਰੂਮ ਹੈ। ਨਾਲ ਹੀ 24 ਕੈਰੇਟ ਸੋਨੇ ਦੇ ਬੱਕਲਸ ਵਾਲੇ ਸੀਟ ਬੈਲਟ ਵੀ ਹਨ। ਇਸ ਤੋਂ ਪਹਿਲਾਂ ਇਸ ਜਹਾਜ਼ ਦੀ ਵਰਤੋਂ ਟਰੰਪ ਦੇ ਫੋਟੋ ਸ਼ੂਟ, ਚੋਣ ਪ੍ਰਚਾਰ, ਖਾਸ ਦੌਰਿਆਂ ਆਦਿ ਲਈ ਕੀਤੀ ਜਾਂਦੀ ਸੀ।
ਹਾਲਾਂਕਿ ਇੱਕ ਅੰਗਰੇਜ਼ੀ ਵੈਬਸਾਈਟ ਮੁਤਾਬਕ ਟਰੰਪ ਦੇ ਇਸ ਆਲੀਸ਼ਾਨ ਜਹਾਜ਼ ਨੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਇੱਕ ਵਾਰ ਵੀ ਉਡਾਣ ਨਹੀਂ ਭਰੀ ਹੈ। ਇਹ ਇਸ ਲਈ ਕਿਉਂਕਿ ਤਦ ਤੋਂ ਹੀ ਟਰੰਪ ਜਨਤਕ ਜੀਵਨ ਅਤੇ ਯਾਤਰਾਵਾਂ ਤੋਂ ਦੂਰ ਹਨ। ਇਸ ਦਾ ਨਤੀਜਾ ਇਹ ਹੋਇਆ ਕਿ ਟਰੰਪ ਦੇ ਜਹਾਜ਼ ਦਾ ਇੱਕ ਇੰਜਣ ਖਰਾਬ ਹੋ ਚੁੱਕਾ ਹੈ। ਉਸ ਦੇ ਕੁਝ ਹਿੱਸੇ ਗਾਇਬ ਹਨ। ਦੂਜਾ ਇੰਜਣ ਵੀ ਗੜਬੜੀ ਹੋਣ ਕੰਢੇ ਪੁੱਜ ਗਿਆ ਹੈ।
ਇੱਕ ਅੰਦਾਜ਼ੇ ਮੁਤਾਬਕ ਇਸ ਦੀ ਮੁਰੰਮਤ ਅਤੇ ਦੁਬਾਰਾ ਇਸ ਨੂੰ ਉਡਾਣ ਭਰਨ ਯੋਗ ਬਣਾਉਣ ਲਈ ਵੱਡੀ ਰਕਮ ਦੀ ਲੋੜ ਪਏਗੀ। ਫਿਲਹਾਲ ਟਰੰਪ ਇੰਨਾ ਖਰਚ ਕਰਨ ਦੇ ਮੂਡ ਵਿੱਚ ਨਹੀਂ ਹਨ। ਹਾਲਾਂਕਿ ਉਨ੍ਹਾਂ ਦੀ ਮੌਜੂਦਾ ਵਿੱਤੀ ਹਾਲਤ ਨੂੰ ਜਨਤਕ ਨਹੀਂ ਕੀਤਾ ਗਿਆ ਹੈ, ਪਰ ਕੋਰੋਨਾ ਮਹਾਂਮਾਰੀ ਨੇ ਉਨ੍ਹਾਂ ਦੇ ਕਈ ਕਾਰੋਬਾਰਾਂ ’ਤੇ ਮਾੜਾ ਅਸਰ ਪਾਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਖੁੱਲ੍ਹੇ ਆਸਮਾਨ ਹੇਠ ਖੜ੍ਹਨ ਕਾਰਨ ਜਹਾਜ਼ ਦੇ ਇੰਜਣ ਦੀ ਧਾਤੂ ਨੂੰ ਨੁਕਸਾਨ ਪੁੱਜ ਸਕਦਾ ਹੈ।