ਨਿਊਯਾਰਕ ਵਿਚ ਭਿਆਨਕ ਬਰਫ਼ੀਲਾ ਤੂਫਾਨ, ਸੜਕਾਂ ’ਤੇ ਲੱਗੇ ਬਰਫ਼ ਦੇ ਢੇਰ

ਨਿਊਯਾਰਕ, 21 ਨਵੰਬਰ, ਹ.ਬ. : ਅਮਰੀਕਾ ਵਿਚ ਨਿਊਯਾਰਕ ਸਣੇ ਕਈ ਰਾਜਾਂ ਵਿਚ ਤੂਫਾਨ ਦੇ ਨਾਲ ਨਾਲ ਭਾਰੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਦਾ ਸਭ ਤੋਂ ਜ਼ਿਆਦਾ ਅਸਰ ਪੱਛਮੀ ਨਿਊਯਾਰਕ ਵਿਚ ਦੇਖਿਆ ਜਾ ਰਿਹਾ ਹੈ। ਭਾਰੀ ਬਰਫ਼ਬਾਰੀ ਕਾਰਨ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਕਾਰਡ ਬਰਫ਼ਬਾਰੀ ਦੇ ਸੰਭਾਵਤ ਖ਼ਤਰਿਆਂ ਦੇ ਚਲਦਿਆਂ ਪੱਛਮੀ ਨਿਊਯਾਰਕ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਅਮਰੀਕੀ ਕੌਮੀ ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਵਿਚ 4 ਫੁੱਟ ਤੱਕ ਬਰਫ਼ਬਾਰੀ ਹੋ ਸਕਦੀ ਹੈ।
ਪੱਛਮੀ ਨਿਊਯਾਰਕ ਦੇ ਕਈ ਹਿੱਸਿਆਂ ਵਿਚ 6 ਫੁੱਟ ਤੱਕ ਬਰਫ਼ਬਾਰੀ ਹੋਈ ਹੈ। ਤੂਫਾਨ ਕਾਰਨ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਕੁਝ ਡਰਾਈਵਿੰਗ ਪਾਬੰਦੀਆਂ ਲਾਉਣ ਦਾ ਵੀ ਆਦੇਸ਼ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਅਮਰੀਕੀ ਮੌਸਮ ਸੇਵਾ ਦਾ ਅਨੁਮਾਨ ਹੈ ਕਿ ਇਹ ਸਥਿਤੀ ਸੋਮਵਾਰ ਸਵੇਰ ਤੱਕ ਬਣੀ ਰਹਿ ਸਕਦੀ ਹੈ।
ਮੰਨਿਆ ਜਾ ਰਿਹਾ ਕਿ ਆਉਣ ਵਾਲੇ 24 ਘੰਟਿਆਂ ਵਿਚ ਨਿਊਯਾਰਕ ਵਿਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਬਰਫ਼ਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਭਾਰੀ ਬਰਫ਼ਬਾਰੀ ਨੂੰ ਲੈਕੇ ਚਿਤਾਵਨੀ ਜਾਰੀ ਕੀਤੀ ਹੈ। ਹਾਲਾਤ ਠੀਕ ਨਾ ਹੋਣ ਤੱਕ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ। ਇਸ ਭਿਆਨਕ ਬਰਫ਼ਬਾਰੀ ਨੇ ਇੱਕ ਵਾਰ ਫੇਰ ਤੋਂ 2014 ਅਤੇ 1945 ਦੀ ਯਾਦ ਦਿਵਾ ਦਿੱਤੀ। ਕੌਮੀ ਮੌਸਮ ਸੇਵਾ ਨੇ ਕਿਹਾ ਕਿ ਇੱਕ ਦਿਨ ਵਿਚ 16 ਇੰਚ ਤੋਂ ਜ਼ਿਆਦਾ ਬਰਫ਼ਬਾਰੀ ਹੋਈ ਹੈ ਜਿਸ ਨੇ 2014 ਵਿਚ ਬਣਾਏ ਗਏ 7.6 ਇੰਚ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ।

Video Ad
Video Ad