ਨਿਊਯਾਰਕ ਵਿਚ ਸਿਹਤ ਐਮਰਜੈਂਸੀ ਐਲਾਨੀ

ਮੌਂਕੀਪੌਕਸ ਨੇ ਯੂਰਪ ਦੇ ਨਾਲ ਅਮਰੀਕਾ ਵਿਚ ਵੀ ਪਸਾਰੇ ਪੈਰ
ਨਿਊਯਾਰਕ, 1 ਅਗਸਤ, ਹ.ਬ. : ਨਿਊਯਾਰਕ ਨੇ ਮੌਂਕੀਪੌਕਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇੱਕ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਹੈ। ਦੁਨੀਆ ਦੇ ਨਾਲ-ਨਾਲ ਯੂਰਪ ਵਿੱਚ ਵੀ ਮੌਂਕੀਪੌਕਸ ਦੀ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦਾ ਅਸਰ ਨਿਊਯਾਰਕ ’ਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਅਤੇ ਸਿਹਤ ਕਮਿਸ਼ਨਰ ਅਸ਼ਵਿਨ ਵਾਸਨ ਨੇ ਕਿਹਾ ਕਿ ਇੱਥੇ 1.50 ਲੱਖ ਤੋਂ ਵੱਧ ਨਾਗਰਿਕਾਂ ਨੂੰ ਮੌਂਕੀਪੌਕਸ ਦਾ ਖ਼ਤਰਾ ਹੈ।
ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੇ ਅੰਕੜਿਆਂ ਅਨੁਸਾਰ, ਨਿਊਯਾਰਕ ਵਿੱਚ ਸ਼ੁੱਕਰਵਾਰ ਤੱਕ 1,345 ਕੇਸ ਦਰਜ ਕੀਤੇ ਗਏ ਹਨ। ਕੈਲੀਫੋਰਨੀਆ 799 ਦੇ ਨਾਲ ਦੂਜੇ ਸਥਾਨ ’ਤੇ ਰਿਹਾ। 23 ਜੁਲਾਈ ਨੂੰ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮੌਂਕੀਪੌਕਸ ਨੂੰ ਵਿਸ਼ਵ ਪੱਧਰੀ ਸਿਹਤ ਐਮਰਜੈਂਸੀ ਐਲਾਨ ਕੀਤਾ। ਇਹ ਬਿਮਾਰੀ ਮੱਧ ਅਤੇ ਪੱਛਮੀ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਦਹਾਕਿਆਂ ਤੋਂ ਹੈ ਪਰ ਇਹ ਬਾਹਰ ਓਨੀ ਵਿਆਪਕ ਨਹੀਂ ਸੀ।
ਭਾਰਤ ਵਿੱਚ ਹੁਣ ਤੱਕ ਬਾਂਦਰਪਾਕਸ ਦੇ ਚਾਰ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਡਬਲਿਊਐਚਓ ਦੇ ਅਨੁਸਾਰ, ਇਸ ਸਾਲ ਮਈ ਤੋਂ ਹੁਣ ਤੱਕ 80 ਦੇਸ਼ਾਂ ਵਿੱਚ ਮੌਂਕੀਪੌਕਸ ਦੇ 22,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਲਗਭਗ 75 ਸ਼ੱਕੀ ਮੌਤਾਂ ਅਫਰੀਕਾ ਦੇ ਨਾਈਜੀਰੀਆ ਅਤੇ ਕਾਂਗੋ ਵਿੱਚ ਹੋਈਆਂ ਹਨ। ਬ੍ਰਾਜ਼ੀਲ, ਸਪੇਨ ਵਿੱਚ ਵੀ ਮੌਂਕੀਪੌਕਸ ਨਾਲ ਹੋਣ ਵਾਲੀਆਂ ਮੌਤਾਂ ਦੀ ਖਬਰ ਹੈ।

Video Ad
Video Ad