ਨਿਊਜ਼ੀਲੈਂਡ ’ਚ ਮਨਦੀਪ ਕੌਰ ਬਣੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ

ਵੈÇਲੰਗਟਨ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਵਿਦੇਸ਼ੀ ਧਰਤੀ ’ਤੇ ਜਾ ਕੇ ਵੀ ਆਪਣੀ ਮਿਹਨਤ ਦੇ ਦਮ ’ਤੇ ਵੱਡੇ-ਵੱਡੇ ਮੁਕਾਮ ਹਾਸਲ ਕਰ ਲੈਂਦੇ ਹਨ। ਇਸੇ ਤਰ੍ਹਾਂ ਹੁਣ ਨਿਊਜ਼ੀਲੈਂਡ ਤੋਂ ਖਬਰ ਆ ਰਹੀ ਹੈ, ਜਿੱਥੇ ਮਨਦੀਪ ਕੌਰ ਨਾਂ ਦੀ ਇੱਕ ਪੰਜਾਬਣ ਸੀਨੀਅਰ ਸਾਰਜੈਂਟ ਰੈਂਕ ਤੱਕ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਬਣ ਗਈ ਹੈ।
ਮਾਰਚ 2021 ’ਚ ਮਨਦੀਪ ਕੌਰ ਨੂੰ ਵੈÇਲੰਗਟਨ ਵਿੱਚ ਇੱਕ ਸਮਾਰੋਹ ਦੌਰਾਨ ਪੁਲਿਸ ਕਮਿਸ਼ਨਰ ਕਾਸਟਰ ਨੇ ਬੈਜ ਲਾ ਕੇ ਸੀਨੀਅਰ ਸਾਰਜੈਂਟ ਰੈਂਕ ’ਚ ਤਰੱਕੀ ਦਿੱਤੀ ਸੀ। ਹੁਣ ਵਧੇ ਹੋਏ ਅਹੁਦੇ ਨਾਲ ਮਨਦੀਪ ਕੌਰ ਦਾ ਤਬਾਦਲਾ ਰਾਜਧਾਨੀ ਵੈÇਲੰਗਟਨ ਦੇ ਪੁਲਿਸ ਦਫ਼ਤਰ ਵਿੱਚ ਹੋ ਗਿਆ ਹੈ।

Video Ad

ਮਨਦੀਪ ਕੌਰ ਦਾ ਪੁਲਿਸ ਦਾ ਕਰੀਅਰ ਅੱਜ ਤੋਂ 17 ਸਾਲ ਪਹਿਲਾਂ 2004 ਵਿੱਚ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹੀ ਕਾਰਨ ਹੈ ਕਿ ਅੱਜ ਉਹ ਕਈ ਭਾਰਤੀਆਂ ਲਈ ਪ੍ਰੇਰਣਾ ਸਰੋਤ ਬਣ ਗਈ ਹੈ। ਲੋਕ ਅੱਜ ਉਸ ਨੂੰ ਰੋਡ ਮਾਡਲ ਦੀ ਤਰ੍ਹਾਂ ਦੇਖਦੇ ਹਨ। ਸਾਰਜੈਂਟ ਰੈਂਕ ਵਜੋਂ ਤਰੱਕੀ ਹੋਣ ਤੋਂ ਪਹਿਲਾਂ ਮਨਦੀਪ ਵੇਟੇਮਾਟਾ ਦੇ ਹੈਂਡਰਸਨ ਪੁਲਿਸ ਸਟੇਸ਼ਨ ਵਿੱਚ ਇੱਕ ਜਾਤੀ ਪੀਪੁਲਸ ਕਮਿਨਿਊਟੀ ਰਿਲੇਸ਼ਨਜ਼ ਅਫਸਰ ਦੇ ਅਹੁਦੇ ’ਤੇ ਤੈਨਾਤ ਸੀ।

ਮਨਦੀਪ ਕੌਰ ਇੱਕ ਪ੍ਰਵਾਸੀ ਦੇ ਰੂਪ ਵਿੱਚ ਪੰਜਾਬ ਤੋਂ ਨਿਊਜ਼ੀਲੈਂਡ ਗਈ ਸੀ। ਬਚਪਨ ਤੋਂ ਹੀ ਉਸ ਦਾ ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਸੀ। ਹਾਲਾਂਕਿ ਉਨ੍ਹਾਂ ਨੂੰ ਇਸ ਦੇ ਲਈ ਬਹੁਤ ਸਾਰੇ ਸਮਾਜਿਕ ਰੁਕਾਵਟਾਂ ਨੂੰ ਤੋੜਨਾ ਪਿਆ। ਉਹ ਇੱਕ ਰੂੜੀਵਾਦੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਸ ਲਈ ਉਸ ਦੇ ਸਫ਼ਰ ਵਿੱਚ ਕਈ ਔਕੜਾਂ ਵੀ ਆਈਆਂ। ਨਿਊਜ਼ੀਲੈਂਡ ਜਾਣ ਤੋਂ ਪਹਿਲਾਂ ਮਨਦੀਪ ਨੇ ਕੁਝ ਸਮਾਂ ਆਸਟਰੇਲੀਆ ਵਿੱਚ ਵੀ ਬਿਤਾਇਆ ਸੀ।
26 ਸਾਲ ਦੀ ਉਮਰ ’ਚ ਨਿਊਜ਼ੀਲੈਂਡ ਪੁੱਜੀ ਮਨਦੀਪ ਕੌਰ ਨੂੰ ਟੈਕਸੀ ਡਰਾਈਵਰ ਦੇ ਰੂਪ ਵਿੱਚ ਵੀ ਕੁਝ ਸਮਾਂ ਕੰਮ ਕਰਨਾ ਪਿਆ, ਪਰ ਥੋੜੇ ਹੀ ਸਮੇਂ ਬਾਅਦ ਉਹ ਨਿਊਜ਼ੀਲੈਂਡ ਦੀ ਪੁਲਿਸ ’ਚ ਭਰਤੀ ਹੋ ਗਈ। ਇਸ ਤੋਂ ਬਾਅਦ ਉਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਰੋਡ ਪੁਲਿਸਿੰਗ, ਪਰਿਵਾਰਕ ਹਿੰਸਾ, ਜਾਂਚ ਵਿੱਚ ਸਹਾਇਕ, ਨੇਬਰਹੁਡ ਪੁਲਿਸਿੰਗ ਅਤੇ ਕਮਿਊਨਿਟੀ ਪੁਲਿਸਿੰਗ ਜਿਹਮੇ ਕੰਮ ਵਿੱਚ ਮਹਾਰਤ ਹਾਸਲ ਕਰ ਲਈ। ਕਮਿਊਨਿਟੀ ਰਿਲੇਸ਼ਨ ਅਫਸਰ ਦੇ ਰੂਪ ਵਿੱਚ ਮਨਦੀਪ ਨੇ ਪਿਛਲੇ ਇੱਕ ਦਹਾਕੇ ਵਿੱਚ ਕਈ ਪ੍ਰੋਗਰਾਮਾਂ ਅਤੇ ਭਾਈਚਾਰਕ ਬੈਠਕਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕਈ ਪਰਿਵਾਰਕ ਹਿੰਸਾ ਦੇ ਮਾਮਲਿਆਂ ਨੂੰ ਬਾਖ਼ੂਬੀ ਨਿਭਾਇਟਾ ਅਤੇ ਪਰਿਵਾਰਾਂ ਤੇ ਵਿਅਕਤੀਆਂ ਨੂੰ ਜਾਤੀ ਅਤੇ ਸੱਭਿਆਚਾਰਕ ਸਲਾਹ ਦਿੱਤੀ ਹੈ। ਆਪਣੇ ਨਿਊਜ਼ੀਲੈਂਡ ਦੇ ਪੁਲਿਸ ਪ੍ਰੋਫਾਈਲ ਵਿੱਚ ਉਨ੍ਹਾਂ ਨੇ ਕਈ ਨਿੱਜੀ ਅਤੇ ਸੱਭਿਆਚਾਰਕ ਰੁਕਾਵਟਾਂ ਦਾ ਸਾਹਮਣਾ ਕਰਨ ਮਗਰੋਂ ਇੱਕ ਪੁਲਿਸ ਅਧਿਕਾਰੀ ਬਣਨ ਦੀ ਆਪਣੀ ਯਾਤਰਾ ਬਾਰੇ ਲਿਖਿਆ ਹੈ।

Video Ad