Home ਤਾਜ਼ਾ ਖਬਰਾਂ ਨਿਊ ਮੈਕਸੀਕੋ ਵਿਚ ਗੋਲੀਬਾਰੀ, 3 ਦੀ ਮੌਤ, 9 ਜ਼ਖ਼ਮੀ

ਨਿਊ ਮੈਕਸੀਕੋ ਵਿਚ ਗੋਲੀਬਾਰੀ, 3 ਦੀ ਮੌਤ, 9 ਜ਼ਖ਼ਮੀ

0


ਪੁਲਿਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਢੇਰ
ਮੈਕਸੀਕੋ, 16 ਮਈ, ਹ.ਬ. : ਗੋਲੀਬਾਰੀ ਦੀ ਘਟਟਲਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਨਿਊ ਮੈਕਸੀਕੋ ਦੇ ਫਾਰਮਿੰਗਟਨ ’ਚ ਗੋਲੀਬਾਰੀ ’ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਗੋਲੀਬਾਰੀ ਵਿਚ ਹਮਲਾਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਹਿਰ ਦੇ ਪੁਲਿਸ ਵਿਭਾਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਗੋਲੀਬਾਰੀ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਸਨ ਅਤੇ ਅਧਿਕਾਰੀਆਂ ਨੇ ਇੱਕ ਸ਼ੱਕੀ ਨੂੰ ਮੌਕੇ ’ਤੇ ਗੋਲੀਬਾਰੀ ਵਿੱਚ ਮਾਰ ਦਿੱਤਾ। ਪੁਲਿਸ ਵਿਭਾਗ ਮੁਤਾਬਕ ਗੋਲੀਬਾਰੀ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਸ ਵਿੱਚ ਇੱਕ ਰਾਜ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ।