Home ਅਮਰੀਕਾ ਨਿਊ ਮੈਕਸੀਕੋ ਵਿਚ ਬਾਈਕਰ ਗੈਂਗ ਵਲੋਂ ਫਾਇਰਿੰਗ, 3 ਮੌਤਾਂ

ਨਿਊ ਮੈਕਸੀਕੋ ਵਿਚ ਬਾਈਕਰ ਗੈਂਗ ਵਲੋਂ ਫਾਇਰਿੰਗ, 3 ਮੌਤਾਂ

0


ਬਾਈਕ ਰੈਲੀ ਦੌਰਾਨ ਦੋ ਗੁੱਟਾਂ ਵਿਚ ਹੋਈ ਝੜਪ
ਵਾਸ਼ਿੰਗਟਨ, 29 ਮਈ, ਹ.ਬ. : ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਨਿਊ ਮੈਕਸੀਕੋ ਦੇ ਰੈੱਡ ਰਿਵਰ ਖੇਤਰ ਵਿੱਚ ਇੱਕ ਮੋਟਰਸਾਈਕਲ ਰੈਲੀ ਦੌਰਾਨ ਗੋਲੀਬਾਰੀ ਹੋਈ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ।
ਬਾਈਕ ਰੈਲੀ ਦੌਰਾਨ ਦੋ ਗੁੱਟਾਂ ਵਿਚ ਬਹਿਸ ਹੋਈ ਅਤੇ ਇਸ ਤੋਂ ਬਾਅਦ ਕਿਸੇ ਇੱਕ ਗਰੁੱਪ ਨੇ ਫਾਇਰਿੰਗ ਕੀਤੀ। ਘਟਨਾ ਸਥਾਨ ’ਤੇ ਪੁੱਜੀ ਪੁਲਿਸ ਨੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੇਅਰ ਲਿੰਡਾ ਕੈਲਹੌਨ ਨੇ ਦੱਸਿਆ ਕਿ ਗੋਲੀਬਾਰੀ ’ਚ ਪੰਜ ਲੋਕ ਜ਼ਖਮੀ ਹੋਏ ਹਨ।