Home ਪੰਜਾਬ ਨਿਹੰਗਾਂ ਦੇ ਚੋਲੇ ਵਿਚ ਗੁਰਦੁਆਰੇ ਦਾ ਤਾਲਾ ਤੋੜ ਕੇ ਅੰਦਰ ਵੜੇ ਚਾਰ ਵਿਅਕਤੀ, 1 ਕਾਬੂ

ਨਿਹੰਗਾਂ ਦੇ ਚੋਲੇ ਵਿਚ ਗੁਰਦੁਆਰੇ ਦਾ ਤਾਲਾ ਤੋੜ ਕੇ ਅੰਦਰ ਵੜੇ ਚਾਰ ਵਿਅਕਤੀ, 1 ਕਾਬੂ

0
ਨਿਹੰਗਾਂ ਦੇ ਚੋਲੇ ਵਿਚ ਗੁਰਦੁਆਰੇ ਦਾ ਤਾਲਾ ਤੋੜ ਕੇ ਅੰਦਰ ਵੜੇ ਚਾਰ ਵਿਅਕਤੀ, 1 ਕਾਬੂ

ਪੱਟੀ, 22 ਮਾਰਚ, ਹ.ਬ. : ਪੱਟੀ ਤਹਿਸੀਲ ਦੇ ਅਧੀਨ ਆਉਂਦੇ ਪਿੰਡ ਚੂਸਲੇਵਾੜ ਵਿਚ ਸ਼ਨਿੱਚਰਵਾਰ ਦੇਰ ਰਾਤ ਨਿਹੰਗਾਂ ਦੇ ਚੋਲੇ ਵਿਚ ਆਏ ਚਾਰ ਸ਼ਖਸ ਬਾਬਾ ਗਜਰ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਧੋੜਾ ਸਾਹਿਬ ਦਾ ਤਾਲਾ ਤੋੜ ਕੇ ਅੰਦਰ ਗਏ। ਪਤਾ ਲੱਗਣ ’ਤੇ ਪਿੰਡ ਦੇ ਲੋਕ ਗੁਰਦੁਆਰਾ ਸਾਹਿਬ ਪਹੁੰਚ ਗਏ। ਲੋਕਾਂ ਨੇ 3 ਵਿਅਕਤੀਆਂ ਨੂੰ ਫੜ ਲਿਆ ਜਦ ਕਿ 3 ਮੁਲਜ਼ਮ ਮੌਕੇ ਤੋਂ ਗੱਡੀ ਵਿਚ ਭੱਜ ਗਏ। ਲੋਕਾਂ ਨੇ ਇੱਕ ਮੁਲਜ਼ਮ ਨੂੰ ਪੱਟੀ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਚਾਰੇ ਜਦੋਂ ਬੋਲੈਰੋ ਗੱਡੀ ਵਿਚ ਆਏ ਜਿਨ੍ਹਾਂ ਨੇ ਨਿਹੰਗਾਂ ਦੇ ਚੋਲੇ ਪਾ ਰੱਖੇ ਸੀ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨੱਥਾ ਸਿੰਘ ਦੇ ਪੋਤੇ ਗੁਰਲਾਲ ਸਿੰਘ ਨੇ ਕਿਹਾ ਕਿ ਦੇਰ ਰਾਤ ਬੋਲੈਰੋ ਵਿਚ ਚਾਰ ਅਣਪਛਾਤੇ ਵਿਅਕਤੀ ਗੁਰਦੁਆਰੇ ਵਿਚ ਵੜ ਗਏ। ਉਨ੍ਹਾਂ ਨੇ ਇੱਕ ਮੁਲਜ਼ਮ ਨੂੰ ਫੜ ਲਿਆ ਲੇਕਿਨ 3 ਮੌਕੇ ਤੋਂ ਫਰਾਰ ਹੋ ਞਏ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਥਾਣੇ ਲੈ ਗਏ। ਗੁਰਲਾਲ ਸਿੰਘ ਨੇ ਕਿਹਾ ਕਿ ਗ੍ਰਿਫਤਾਰ ਵਿਅਕਤੀ ਅਪਣਾ ਨਾਂ ਮਨਦੀਪ ਸਿੰਘ ਨਿਵਾਸੀ ਬਿਹਾਰ ਦੱਸ ਰਿਹਾ ਹੈ। ਜੋ ਨਿਹੰਗ ਦੇ ਚੋਲੇ ਵਿਚ ਸੀ। ਉਹ ਪਹਿਲਾਂ ਵੀ ਦੋ ਸਾਲ ਦੀ ਸਜ਼ਾ ਕੱਟ ਚੁੱਕਾ ਹੈ।
ਉਹ ਗੁਰਦੁਆਰੇ ਵਿਚ ਚੋਰੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਅਦਬੀ ਦੀ ਨੀਅਤ ਨਾਲ ਆਏ ਸੀ। ਪੁਲਿਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ।