Home ਤਾਜ਼ਾ ਖਬਰਾਂ ਨੀਰਜ ਚੋਪੜਾ ਨੇ ਡਾਇਮੰਗ ਲੀਗ ਵਿਚ ਜਿੱਤਿਆ ਦੂਜਾ ਗੋਲਡ ਮੈਡਲ

ਨੀਰਜ ਚੋਪੜਾ ਨੇ ਡਾਇਮੰਗ ਲੀਗ ਵਿਚ ਜਿੱਤਿਆ ਦੂਜਾ ਗੋਲਡ ਮੈਡਲ

0


ਦੋਹਾ, 6 ਮਈ, ਹ.ਬ. :ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਲਗਾਤਾਰ ਡਾਇਮੰਡ ਲੀਗ ਵਿੱਚ ਇੱਕ ਵਾਰ ਫਿਰ ਗੋਲਡ ਮੈਡਲ ਜਿੱਤਿਆ ਹੈ। ਕਤਰ ਦੇ ਦੋਹਾ ਵਿੱਚ ਚੱਲ ਰਹੀ ਡਾਇਮੰਡ ਲੀਗ ਦੇ ਫਾਈਨਲ ਵਿੱਚ ਚੋਪੜਾ ਦਾ ਸਰਵੋਤਮ ਥ੍ਰੋਅ 88.67 ਮੀਟਰ ਸੀ। ਚੋਪੜਾ ਡਾਇਮੰਡ ਲੀਗ ਵਿੱਚ ਦੋ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਹਨ। ਚੋਪੜਾ ਨੇ ਪਿਛਲੇ ਸਾਲ ਯਾਨੀ 2022 ਵਿੱਚ ਜ਼ਿਊਰਿਖ ਵਿੱਚ ਡਾਇਮੰਡ ਲੀਗ ਵਿੱਚ ਗੋਲਡ ਮੈਡਲ ਜਿੱਤਿਆ ਸੀ। ਚੋਪੜਾ ਡਾਇਮੰਡ ਲੀਗ ’ਚ ਸੋਨਾ ਜਿੱਤਣ ਵਾਲੇ ਇਕਲੌਤੇ ਭਾਰਤੀ ਹਨ।
ਦੂਜੇ ਪਾਸੇ ਲਖਨਊ ਸੁਪਰਜਾਇੰਟਸ (ਐਲਐਸਜੀ) ਦੇ ਕਪਤਾਨ ਕੇਐਲ ਰਾਹੁਲ ਸੱਟ ਕਾਰਨ ਆਈਪੀਐਲ ਦੇ ਇਸ ਸੀਜ਼ਨ ਤੋਂ ਬਾਹਰ ਹੋ ਗਏ ਹਨ। ਟੀਮ ਨੇ ਉਨ੍ਹਾਂ ਦੀ ਜਗ੍ਹਾ ਸੱਜੇ ਹੱਥ ਦੇ ਬੱਲੇਬਾਜ਼ ਕਰੁਣ ਨਾਇਰ ਨੂੰ ਸ਼ਾਮਲ ਕੀਤਾ ਹੈ। ਨਿਲਾਮੀ ’ਚ ਨਾ ਵਿਕਣ ਵਾਲੇ ਕਰੁਣ 50 ਲੱਖ ਰੁਪਏ ਦੀ ਬੇਸ ਪ੍ਰਾਈਸ ’ਤੇ ਐਲਐਸਜੀ ਦਾ ਹਿੱਸਾ ਬਣ ਗਏ। ਕਰੁਣ ਨੇ ਹੁਣ ਤੱਕ 76 ਆਈਪੀਐਲ ਮੈਚਾਂ ਵਿੱਚ 1496 ਦੌੜਾਂ ਬਣਾਈਆਂ ਹਨ, ਉਹ ਪਹਿਲਾਂ ਦਿੱਲੀ ਕੈਪੀਟਲਜ਼ ਟੀਮ ਦਾ ਹਿੱਸਾ ਸਨ।