Home ਦੁਨੀਆ ਨੀਰਵ ਮੋਦੀ ਦੇ ਖ਼ਿਲਾਫ਼ ਹਾਂਗਕਾਂਗ ਵਿਚ ਈਡੀ ਦੀ ਵੱਡੀ ਕਾਰਵਾਈ

ਨੀਰਵ ਮੋਦੀ ਦੇ ਖ਼ਿਲਾਫ਼ ਹਾਂਗਕਾਂਗ ਵਿਚ ਈਡੀ ਦੀ ਵੱਡੀ ਕਾਰਵਾਈ

0
ਨੀਰਵ ਮੋਦੀ ਦੇ ਖ਼ਿਲਾਫ਼ ਹਾਂਗਕਾਂਗ ਵਿਚ ਈਡੀ ਦੀ ਵੱਡੀ ਕਾਰਵਾਈ

253 ਕਰੋੜ ਦੇ ਗਹਿਣੇ ਅਤੇ ਬੈਂਕ ਬੈਲੇਂਸ ਜ਼ਬਤ
ਨਵੀਂ ਦਿੱਲੀ, 23 ਜੁਲਾਈ, ਹ.ਬ. : ਬੈਂਕ ਤੋਂ ਫਰਾਰ ਹੋਏ ਹੀਰਾ ਵਪਾਰੀ ਨੀਰਵ ਮੋਦੀ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਹੋਰ ਵੱਡੀ ਕਾਰਵਾਈ ਕੀਤੀ ਹੈ। ਹਾਂਗਕਾਂਗ ਵਿੱਚ ਨੀਰਵ ਮੋਦੀ ਸਮੂਹ ਦੀਆਂ ਕੰਪਨੀਆਂ ਦੇ ਰਤਨ, ਗਹਿਣੇ, ਬੈਂਕ ਬੈਲੇਂਸ ਅਤੇ ਹੋਰ ਚੱਲ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਦੇ ਤਹਿਤ ਕੁਰਕ ਕੀਤਾ ਗਿਆ ਹੈ। ਈਡੀ ਮੁਤਾਬਕ ਇਸ ਕਾਰਵਾਈ ਵਿੱਚ ਕੁਰਕ ਅਤੇ ਜ਼ਬਤ ਕੀਤੀ ਜਾਇਦਾਦ ਦੀ ਕੁੱਲ ਕੀਮਤ 2,650.07 ਕਰੋੜ ਰੁਪਏ ਹੈ, ਜਿਸ ਨਾਲ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।
ਬੈਂਕ ਘੁਟਾਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀਆਂ ਜਾਇਦਾਦਾਂ ਅਤੇ ਉਸ ਦਾ ਚਾਚਾ ਮੇਹੁਲ ਚੋਕਸੀ ਈਡੀ ਦੇ ਨਿਸ਼ਾਨੇ ’ਤੇ ਹਨ। ਹਾਂਗਕਾਂਗ ’ਚ ਸ਼ੁੱਕਰਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਵ ਮੋਦੀ ਖਿਲਾਫ ਐਂਟੀ ਮਨੀ ਲਾਂਡਰਿੰਗ ਐਕਟ ਤਹਿਤ ਵੱਡੀ ਕਾਰਵਾਈ ਕੀਤੀ ਹੈ। ਮਾਮਲੇ ਦੀ ਜਾਂਚ ਦੌਰਾਨ ਈਡੀ ਨੇ ਹਾਂਗਕਾਂਗ ਵਿੱਚ ਨੀਰਵ ਮੋਦੀ ਸਮੂਹ ਦੀਆਂ ਕੰਪਨੀਆਂ ਦੀਆਂ ਕੁਝ ਜਾਇਦਾਦਾਂ ਦੀ ਪਛਾਣ ਕੀਤੀ ਸੀ। ਰਤਨ ਅਤੇ ਗਹਿਣੇ ਨਿੱਜੀ ਲਾਕਰਾਂ ਵਿੱਚ ਰੱਖੇ ਹੋਏ ਸਨ। ਈਡੀ ਨੇ ਹਾਂਗਕਾਂਗ ਦੇ ਬੈਂਕਾਂ ਵਿੱਚ ਨੀਰਵ ਦੀਆਂ ਕੰਪਨੀਆਂ ਦੇ ਖਾਤਿਆਂ ਦੇ ਬੈਲੇਂਸ ਅਟੈਚ ਕਰ ਲਏ ਹਨ।