Home ਤਾਜ਼ਾ ਖਬਰਾਂ ਨੇਪਾਲ ਦੇ ਰਸਤੇ ਭਾਰਤ ਆਈ ਲੜਕੀ ਨੂੰ ਪਾਕਿਸਤਾਨ ਡਿਪੋਰਟ ਕੀਤਾ

ਨੇਪਾਲ ਦੇ ਰਸਤੇ ਭਾਰਤ ਆਈ ਲੜਕੀ ਨੂੰ ਪਾਕਿਸਤਾਨ ਡਿਪੋਰਟ ਕੀਤਾ

0
ਨੇਪਾਲ ਦੇ ਰਸਤੇ ਭਾਰਤ ਆਈ ਲੜਕੀ ਨੂੰ ਪਾਕਿਸਤਾਨ ਡਿਪੋਰਟ ਕੀਤਾ

ਅੰਮ੍ਰਿਤਸਰ, 20 ਫ਼ਰਵਰੀ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਸਥਿਤ ਅਟਾਰੀ ਸਰਹੱਦ ਰਾਹੀਂ 19 ਸਾਲਾ ਇਕਰਾ ਜਵਾਰੀ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ। ਇਕਰਾ ’ਤੇ ਦੋਸ਼ ਹੈ ਕਿ ਉਹ ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖਲ ਹੋਈ ਅਤੇ ਆਪਣੇ ਭਾਰਤੀ ਪ੍ਰੇਮੀ ਨਾਲ ਵਿਆਹ ਕਰ ਲਿਆ। ਫਿਲਹਾਲ ਬੀਐਸਐਫ ਜਵਾਨਾਂ ਨੇ ਦੇਰ ਰਾਤ ਉਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਇਕਰਾ ਪਾਕਿਸਤਾਨ ਦੇ ਹੈਦਰਾਬਾਦ ਦੀ ਰਹਿਣ ਵਾਲੀ ਹੈ।