Home ਤਾਜ਼ਾ ਖਬਰਾਂ ਨੈਂਸੀ ਪੇਲੋਸੀ ਤੋਂ ਬਾਅਦ ਤਾਇਵਾਨ ਪੁੱਜੇ 5 ਅਮਰੀਕੀ ਸਾਂਸਦ

ਨੈਂਸੀ ਪੇਲੋਸੀ ਤੋਂ ਬਾਅਦ ਤਾਇਵਾਨ ਪੁੱਜੇ 5 ਅਮਰੀਕੀ ਸਾਂਸਦ

0
ਨੈਂਸੀ ਪੇਲੋਸੀ ਤੋਂ ਬਾਅਦ ਤਾਇਵਾਨ ਪੁੱਜੇ 5 ਅਮਰੀਕੀ ਸਾਂਸਦ

ਤਾਇਪੇ, 15 ਅਗਸਤ, ਹ.ਬ. : ਨੈਂਸੀ ਪੇਲੋਸੀ ਦੀ ਤਾਇਵਾਨ ਦੀ ਯਾਤਰਾ ਦੇ ਦੋ ਹਫਤੇ ਪੂਰੇ ਹੋਏ ਵੀ ਨਹੀਂ ਹਨ ਪ੍ਰੰਤੂ ਇਸ ਵਿਚਾਲੇ ਇੱਕ ਵਾਰ ਫੇਰ ਅਮਰੀਕੀ ਸਾਂਸਦਾਂ ਦਾ ਇੱਕ ਵਫ਼ਦ ਤਾਇਵਾਨ ਦਾ ਦੌਰਾ ਕਰ ਰਿਹਾ ਹੈ। ਇਹ ਸਾਂਸਦ ਅਮਰੀਕੀ ਹਵਾਈ ਫੌਜ ਦੇ ਬੋਇੰਗ ਸੀ 40 ਜਹਾਜ਼ ਰਾਹੀਂ ਤਾਇਵਾਨ ਪਹੁੰਚੇ ਹਨ। ਇਸ ਪੰਜ ਮੈਂਬਰੀ ਵਫ਼ਦ ਦੀ ਅਗਵਾਈ ਮੈਸਾਚੁਸੈਟਸ ਦੇ ਡੈਮੋਕਰੇਟਿਕ ਸਾਂਸਦ ਐਡ ਮਾਰਕੇ ਕਰ ਰਹੇ ਹਨ। ਇਸ ਤੋਂ ਇਲਾਵਾ ਵਫ਼ਦ ਵਿਚ ਔਮੁਆ ਅਮਾਤਾ ਕੋਲਮੈਨ , ਜੌਨ ਗਾਰਮੈਂਡੀ, ਐਲਨ ਲੋਵੇਂਥਲ ਅਤੇ ਡੌਨ ਬੇਅਰ ਸ਼ਾਮਲ ਹਨ।
ਨੈਂਸੀ ਪੇਲੋਸੀ ਦੇ ਦੌਰੇ ’ਤੇ ਚੀਨ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਵੀ ਅਮਰੀਕੀ ਸਾਂਸਦਾਂ ਦਾ ਇਹ ਦਲ ਪੇਲੋਸੀ ਦੀ ਯਾਤਰਾ ਦੇ ਸਿਰਫ 12 ਦਿਨ ਬਾਅਦ ਚੀਨ ਦੀ ਚਿਤਾਵਨੀ ਨੂੰ ਅਣਸੁਣਿਆ ਕਰਦੇ ਹੋਏ ਤਾਇਪੇ ਪਹੁੰਚ ਗਿਆ।