ਨੈਂਸੀ ਪੇਲੋਸੀ ਦੀ ਤਾਇਵਾਨ ਯਾਤਰਾ ’ਤੇ ਅਮਰੀਕਾ ਨੂੰ ਡਰਾਉਣ ਵਿਚ ਲੱਗਿਆ ਚੀਨ

ਚਾਰ ਦੇਸ਼ਾਂ ਦੀ ਯਾਤਰਾ ’ਤੇ ਰਵਾਨਾ ਹੋਈ ਨੈਂਸੀ ਪੇਲੋਸੀ
ਬੀਜਿੰਗ, 1 ਅਗਸਤ, ਹ.ਬ. : ਚੀਨ, ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਦੇ ਏਸ਼ੀਆ ਦੌਰੇ ਨੂੰ ਲੈ ਕੇ ਕਾਫੀ ਨਰਾਜ਼ ਹੈ। ਨੈਂਸੀ ਪੇਲੋਸੀ ਏਸ਼ੀਆ ਦੇ ਚਾਰ ਦੇਸ਼ਾਂ, ਸਿੰਗਾਪੁਰ, ਜਪਾਨ, ਸਾਊਥ ਕੋਰੀਆ ਅਤੇ ਮਲੇਸ਼ੀਆ ਦੀ ਯਾਤਰਾ ’ਤੇ ਰਵਾਨਾ ਹੋਈ ਹੈ। ਨੈਂਸੀ ਪੇਲੋਸੀ ਨੇ ਅਪਣੇ ਦੌਰੇ ’ਤੇ ਲਿਸਟ ਤੋਂ ਤਾਇਵਾਨ ਨੂੰ ਹਟਾ ਦਿੱਤਾ ਹੈ। ਪ੍ਰੰਤੂ ਇਸ ਤੋਂ ਬਾਅਦ ਵੀ ਚੀਨ ਦਾ ਪਾਰਾ ਹਾਈ ਹੈ। ਚੀਨ ਨੇ ਤਾਇਵਾਨ ਦੇ ਕਰੀਬ ਇੱਕ ਮਿਲਟਰੀ ਡ੍ਰਿਲ ਦਾ ਆਯੋਜਨ ਕੀਤਾ ਹੈ। ਇਸ ਡ੍ਰਿਲ ਦੌਰਾਨ ਚੀਨ ਨੇ ਅਮਰੀਕਾ ਨੂੰ ਵੌਰ ਸਿਗਨਲ ਭੇਜੇ ਹਨ। ਵੌਰ ਸਿਗਨਲ ਦੇ ਦੌਰਾਨ ਚੀਨ ਨੇ ਇਹ ਨਾ ਕਹਿਣਾ ਕਿ ਅਸੀਂ ਤੁਹਾਨੂੰ ਚਿਤਾਵਨੀ ਨਹੀਂ ਦਿੱਤੀ। ਇਸ ਦੀ ਵਰਤੋਂ ਕੀਤੀ। ਚੀਨ ਉਸ ਸਮੇਂ ਤੋਂ ਅਮਰੀਕਾ ’ਤੇ ਭੜਕਿਆ ਹੋਇਆ ਹੈ ਜਦ ਨੈਂਸੀ ਪੇਲੋਸੀ ਨੇ ਅਪਣੇ ਤਾਇਵਾਨ ਦੌਰੇ ਦਾ ਐਲਾਨ ਕੀਤਾ ਸੀ। ਚੀਨ ਵਲੋਂ ਅਮਰੀਕਾ ਦੀ ਮਿਲਟਰੀ ਐਕਸ਼ਨ ਤੱਕ ਦੀ ਧਮਕੀ ਦਿੱਤੀ ਗਈ ਸੀ। ਸਿਰਫ ਇੰਨਾ ਹੀ ਨਹੀਂ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਜਦ ਅਪਣੇ ਅਮਰੀਕੀ ਰਾਸ਼ਟਰਪਤੀ ਦੇ ਨਾਲ ਪਿਛਲੇ ਦਿਨੀਂ ਫੋਨ ’ਤੇ ਗੱਲ ਕੀਤੀ ਸੀ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਵਾਰਨਿੰਗ ਦਿੱਤੀ ਸੀ।

Video Ad
Video Ad