
ਬੀਜਿੰਗ, 3 ਅਗਸਤ, ਹ.ਬ. : ਅਮਰੀਕਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ’ਤੇ ਚੀਨ ਗੁੱਸੇ ’ਚ ਹੈ। ਪੇਲੋਸੀ ਦੇ ਦੌਰੇ ਦੇ ਵਿਚਕਾਰ ਚੀਨ ਨੇ ਅਮਰੀਕੀ ਰਾਜਦੂਤ ਨਿਕੋਲਸ ਬਰਨਸ ਨੂੰ ਤਲਬ ਕੀਤਾ ਹੈ। ਉਹ ਪੇਲੋਸੀ ਦੀ ਤਾਈਵਾਨ ਯਾਤਰਾ ਦੇ ਵਿਰੋਧ ’ਚ ਅਮਰੀਕਾ ਨੂੰ ਸਖ਼ਤ ਸੰਦੇਸ਼ ਦੇਣਾ ਚਾਹੁੰਦਾ ਹੈ। ਇਸ ਦੌਰਾਨ ਚੀਨ ਨੇ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੀਨ ਦੇ ਇਤਰਾਜ਼ਾਂ ਤੋਂ ਪਰੇ ਨੈਨਸੀ ਪੇਲੋਸੀ ਨੇ ਕਿਹਾ ਕਿ ਤਾਈਵਾਨ ਦੇ ਸਮਰਥਨ ’ਚ ਪੂਰਾ ਅਮਰੀਕਾ ਇਕਜੁੱਟ ਹੈ। ਮੈਂ ਸਹਿਯੋਗ ਅਤੇ ਸਮਰਥਨ ਲਈ ਤਾਈਵਾਨ ਦਾ ਧੰਨਵਾਦ ਕਰਨਾ ਚਾਹਾਂਗੀ। ਅਸੀਂ ਹਰ ਪੱਧਰ ’ਤੇ ਤਾਈਵਾਨ ਦਾ ਸਮਰਥਨ ਕਰਾਂਗੇ।
ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਸਪੀਕਰ ਨੈਂਸੀ ਪੇਲੋਸੀ ਆਖਰਕਾਰ ਤਾਇਵਾਨ ਦੀ ਰਾਜਧਾਨੀ ਤਾਈਪੇਈ ਪਹੁੰਚ ਗਈ ਹੈ। ਅਮਰੀਕੀ ਨੇਵੀ ਅਤੇ ਏਅਰਫੋਰਸ ਦੇ 24 ਅਡਵਾਂਸਡ ਫਾਈਟਰ ਜੈਟਸ ਨੇ ਨੈਂਸੀ ਦੇ ਜਹਾਜ਼ ਨੂੰ ਐਸਕੌਰਟ ਕੀਤਾ।