Home ਭਾਰਤ ਨੈਕਸਸ ਏਲਾਂਟੇ ਮਾਲ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ

ਨੈਕਸਸ ਏਲਾਂਟੇ ਮਾਲ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ

0
ਨੈਕਸਸ ਏਲਾਂਟੇ ਮਾਲ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ

ਗਾਹਕ ਵੱਲੋਂ ਸ਼ਿਕਾਇਤ ਕਰਨ ’ਤੇ ਵੀ ਨਾ ਹੋਇਆ ਐਕਸ਼ਨ
ਚੰਡੀਗੜ੍ਹ, 30 ਜੁਲਾਈ, ਹ.ਬ : ਚੰਡੀਗੜ੍ਹ ਬਿਊਟੀਫੂਲ ਸਿਟੀ ਦੇ ਨਾਮ ਨਾਲ ਮਸ਼ਹੂਰ ਹੈ ਤੇ ਇੱਥੇ ਵੱਡੇ-ਵੱਡੇ ਮਾਲ ਨੇ ਜਿਹਨਾਂ ’ਚ ਮਹਿੰਗੇ ਫੂਡ ਕੋਰਟ ਨੇ ਪਰ ਇਹਨਾਂ ਫੂਡ ਕੋਰਟ ’ਤੇ ਸੋਨੇ ਦੇ ਭਾਅ ’ਚ ਮਿਲਣ ਵਾਲੇ ਖਾਣੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮੁੜ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ। ਜਿੱਥੇ ਛਿਪਕਲੀ ਮਿਲਣ ਤੋਂ ਬਾਅਦ ਮੁੜ ਉਸੇ ਵੱਡੇ ਮਾਲ ਦੇ ਖਾਣੇ ਚੋਂ ਕਾਕਰੋਚ ਨਿਕਲਿਆ। ਜਿਸਦੀ ਸ਼ਿਕਾਇਤ ਕਰਨ ’ਤੇ ਫੂਡ ਕੋਰਟ ਵਾਲੇ ਪੱਲਾ ਝਾੜਦੇ ਹੋਏ ਨਜ਼ਰ ਆਏ ਤਾਂ ਉੱਥੇ ਮੌਜੂਦ ਲੋਕ ਕਾਫੀ ਭੜਕ ਉੱਠੇ। ਮਾਮਲਾ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆਂ ’ਚ ਨੈਕਸਸ ਏਲਾਂਟੇ ਮਾਲ ਦਾ ਹੈ।ਜਿੱਥੇ ਨੀ ਹਾਓ ਰੈਸਟੋਰੈਂਟ ਦੇ ਫਰਾਈਡ ਰਾਈਸ ’ਚ ਕਾਕਰੋਚ ਮਿਲਿਆ ਹੈ। ਘਟਨਾ ਤੋਂ ਬਾਅਦ ਐਲਾਂਟੇ ਦੀ ਤੀਜੀ ਮੰਜ਼ਿਲ ’ਤੇ ਸਥਿਤ ਫੂਡ ਕੋਰਟ ’ਚ ਹੰਗਾਮਾ ਹੋ ਗਿਆ। ਇੰਡਸਟਰੀਅਲ ਏਰੀਆ ਥਾਣਾ ਪੁਲਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਫੂਡ ਸੇਫਟੀ ਅਫਸਰ ਵੀ ਮੌਕੇ ’ਤੇ ਪਹੁੰਚ ਗਏ। ਗਾਹਕ ਅਨਿਲ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰਾਈਡ ਰਾਈਸ ਵਿੱਚ ਕਾਕਰੋਚ ਨਿਕਲਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਸਿਹਤ ਵਿਗੜ ਗਈ ਸੀ। ਸ਼ਿਕਾਇਤਕਰਤਾ ਨੇ ਇੱਕ ਕੰਬੋ ਆਰਡਰ ਕੀਤਾ ਸੀ ਜਿਸ ਵਿੱਚ ਫਰਾਈਡ ਰਾਈਸ ਵੀ ਸੀ। ਇਸ ਵਿੱਚ ਕਾਕਰੋਚ ਪਾਇਆ ਗਿਆ ਹੈ।