Home ਤਾਜ਼ਾ ਖਬਰਾਂ ਨੰਦੀਗ੍ਰਾਮ ‘ਚ ਧਰਮਿੰਦਰ ਪ੍ਰਧਾਨ ਦੀ ਰੈਲੀ ‘ਤੇ ਹਮਲਾ, ਇਕ ਭਾਜਪਾ ਵਰਕਰ ਜ਼ਖ਼ਮੀ

ਨੰਦੀਗ੍ਰਾਮ ‘ਚ ਧਰਮਿੰਦਰ ਪ੍ਰਧਾਨ ਦੀ ਰੈਲੀ ‘ਤੇ ਹਮਲਾ, ਇਕ ਭਾਜਪਾ ਵਰਕਰ ਜ਼ਖ਼ਮੀ

0
ਨੰਦੀਗ੍ਰਾਮ ‘ਚ ਧਰਮਿੰਦਰ ਪ੍ਰਧਾਨ ਦੀ ਰੈਲੀ ‘ਤੇ ਹਮਲਾ, ਇਕ ਭਾਜਪਾ ਵਰਕਰ ਜ਼ਖ਼ਮੀ

ਕੋਲਕਾਤਾ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਹਿੰਸਾ ਦਾ ਦੌਰ ਜਾਰੀ ਹੈ। ਹੁਣ ਸੂਬੇ ਦੀ ਸਭ ਤੋਂ ਹਾਈ-ਪ੍ਰੋਫ਼ਾਈਲ ਸੀਟ ਨੰਦੀਗ੍ਰਾਮ ‘ਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਚੋਣ ਰੈਲੀ ‘ਚ ਹਮਲਾ ਹੋਇਆ। ਦੋਸ਼ ਹੈ ਕਿ ਇਹ ਹਮਲਾ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਰਕਰਾਂ ਨੇ ਕੀਤਾ ਹੈ। ਇਸ ਹਮਲੇ ‘ਚ ਇਕ ਭਾਜਪਾ ਵਰਕਰ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਨੰਦੀਗ੍ਰਾਮ-1 ਦੱਖਣ ਮੰਡਲ ਦੇ ਯੁਵਾ ਮੋਰਚਾ ਪ੍ਰਧਾਨ ਪੂਰਨ ਚੰਦਰ ਪਾਤਰੋ ਦਾ ਸਿਰ ਫੱਟ ਗਿਆ ਹੈ। ਉਹ ਨੰਦੀਗ੍ਰਾਮ ਦੇ ਸੋਨਚੁਰਾ ‘ਚ ਹੋ ਰਹੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਚੋਣ ਰੈਲੀ ‘ਚ ਸ਼ਾਮਲ ਹੋਏ ਸਨ। ਜ਼ਖ਼ਮੀ ਵਰਕਰ ਨੂੰ ਕੇਂਦਰੀ ਮੰਤਰੀ ਨੇ ਤੁਰੰਤ ਹਸਪਤਾਲ ਪਹੁੰਚਾਇਆ। ਧਰਮਿੰਦਰ ਪ੍ਰਧਾਨ ਨੇ ਮੰਗ ਕੀਤੀ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਅਰਧ ਸੈਨਿਕ ਬਲਾਂ ਦੀ ਗਿਣਤੀ ਵਧਾਈ ਜਾਵੇ।
ਇਸ ਤੋਂ ਪਹਿਲਾਂ ਉੱਤਰੀ 24 ਪਰਗਾਨਾ ਦੇ ਜਗਦਲ ‘ਚ ਕਰੂਡ ਬੰਬ ਨਾਲ ਹਮਲਾ ਕੀਤਾ ਗਿਆ ਸੀ। ਇਸ ਹਮਲੇ ‘ਚ ਇਕ ਬੱਚੇ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਇਹ ਹਮਲਾ ਜਿੱਥੇ ਹੋਇਆ, ਉਹ ਥਾਂ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਤੋਂ ਬਹੁਤ ਦੂਰ ਨਹੀਂ ਹੈ। ਭਾਜਪਾ ਇਸ ਹਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰੇਗੀ। ਇਹ ਘਟਨਾ ਉੱਤਰੀ 24 ਪਰਗਾਨਸ ਜ਼ਿਲ੍ਹੇ ਦੇ ਜਗਦਲ ਖੇਤਰ ‘ਚ ਬੁੱਧਵਾਰ ਰਾਤ ਨੂੰ 18 ਨੰਬਰ ਗਲੀ ‘ਚ ਵਾਪਰੀ।
ਬੰਬ ਧਮਾਕੇ ਦੀ ਘਟਨਾ ‘ਤੇ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਨੇ ਕਿਹਾ ਕਿ ਲਗਭਗ 15 ਥਾਵਾਂ ‘ਤੇ ਬੰਬ ਸੁੱਟੇ ਗਏ ਅਤੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ ਸਨ। ਦੂਜੇ ਪਾਸੇ, ਵੀਰਵਾਰ ਨੂੰ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਤੋਂ ਇਕ ਜ਼ਿੰਦਾ ਬੰਬ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਸਮਸੇਰਗੰਜ ਟਾਨਾ ਪੁਲਿਸ ਵੱਲੋਂ ਸਿਕੰਦਰਪੁਰ ਇਲਾਕੇ ਤੋਂ ਇਕ ਬੰਬ ਬਰਾਮਦ ਕੀਤਾ ਗਿਆ। ਬੰਬ ਸਕੁਐਡ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।