Home ਤਾਜ਼ਾ ਖਬਰਾਂ ਪਟਨਾ ਪੁਲਿਸ ਲਾਈਨ ਵਿਚ ਸਿਲੰਡਰ ’ਚ ਧਮਾਕਾ ਹੋਣ ਕਾਰਨ ਲੱਗੀ ਭਿਆਨਕ ਅੱਗ

ਪਟਨਾ ਪੁਲਿਸ ਲਾਈਨ ਵਿਚ ਸਿਲੰਡਰ ’ਚ ਧਮਾਕਾ ਹੋਣ ਕਾਰਨ ਲੱਗੀ ਭਿਆਨਕ ਅੱਗ

0
ਪਟਨਾ ਪੁਲਿਸ ਲਾਈਨ ਵਿਚ ਸਿਲੰਡਰ ’ਚ ਧਮਾਕਾ ਹੋਣ ਕਾਰਨ ਲੱਗੀ ਭਿਆਨਕ ਅੱਗ

ਪਟਨਾ, 26 ਮਾਰਚ, ਹ.ਬ. : ਪਟਨਾ ਦੇ ਬੁਧਾਕਲੌਨੀ ਥਾਣਾ ਖੇਤਰ ਵਿਚ ਨਵੀਨ ਪੁਲਿਸ ਲਾਈਨ ਵਿਚ ਦੇਰ ਰਾਤ 8.40 ਵਜੇ ਦੇ ਆਸ ਪਾਸ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਛੋਟੇ ਸਿਲੰਡਰ ਵਿਚ ਧਮਾਕਾ ਹੋਣਾ ਦੱਸਿਆ ਜਾ ਰਿਹਾ। ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਖੁਦ ਹੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਜਦ ਅੱਗ ਨਾਲ ਹੋਰ ਸਿਲੰਡਰਾਂ ਵਿਚ ਧਮਾਕਾ ਹੋਣ ਲੱਗਾ ਤਾਂ ਸਾਰੇ ਪੁਲਿਸ ਕਰਮੀ ਉਥੋਂ ਬਾਹਰ ਚਲੇ ਗਏ। ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ। ਡੇਢ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਅੱਗ ਲੱਗਣ ਨਾਲ ਪੁਲਿਸ ਲਾਈਨ ਦੀ ਮੈਸ ਦੇ 15 ਸਿਲੰਡਰਾਂ ਵਿਚ ਧਮਾਕਾ ਹੋ ਗਿਆ। ਅੱਗ ਨਾਲ ਪੁਲਿਸ ਕਰਮੀਆਂ ਦਾ ਸਮਾਨ ਹੀ ਨਹੀਂ ਹਥਿਆਰ ਵੀ ਨਕਾਰਾ ਹੋ ਗਏ। ਜ਼ਬਤ ਕੀਤੀਆਂ ਗੱਡੀਆਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ।
ਪੁਲਿਸ ਕਰਮੀਆਂ ਨੇ ਦੱਸਿਆ ਕਿ ਦੇਰ ਰਾਤ ਮੈਸ ਵਿਚ ਰੋਟੀ ਬਣਾਉਣ ਦਾ ਕੰਮ ਚਲ ਰਿਹਾ ਸੀ। ਇੱਥੇ 100 ਤੋਂ ਜ਼ਿਆਦਾ ਜਵਾਨ ਰਹਿੰਦੇ ਸੀ। ਅਚਾਨਕ ਸਿੰਲਡਰ ਵਿਚ ਅੱਗ ਲੱਗ ਗਈ , ਜਦ ਤੱਕ ਕੋਈ ਕੁਝ ਸਮਝਦਾ, ਤਦ ਤੱਕ ਗੈਸ ਸਿਲੰਡਰ ਵਿਚ ਧਮਾਕਾ ਹੋ ਗਿਆ। ਸਾਰੇ ਉਥੋਂ ਨਿਕਲ ਕੇ ਭੱਜ ਗਏ। ਅੱਗ ਨਾਲ ਕਾਫੀ ਅਸਲੇ ਦਾ ਵੀ ਨੁਕਸਾਨ ਹੋ ਗਿਆ।