Home ਤਾਜ਼ਾ ਖਬਰਾਂ ਪਟਨਾ ਵਿਚ 21 ਕਰੋੜ ਦਾ ਸੋਨਾ ਫੜਿਆ

ਪਟਨਾ ਵਿਚ 21 ਕਰੋੜ ਦਾ ਸੋਨਾ ਫੜਿਆ

0
ਪਟਨਾ ਵਿਚ 21 ਕਰੋੜ ਦਾ ਸੋਨਾ ਫੜਿਆ

ਪਟਨਾ, 22 ਫਰਵਰੀ, ਹ.ਬ. : ਦੇਸ਼ ਵਿੱਚ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਵੱਡੀ ਕਾਰਵਾਈ ਕੀਤੀ ਹੈ। ਪਹਿਲਾਂ ਪਟਨਾ, ਫਿਰ ਇੱਥੋਂ ਮਿਲੇ ਇਨਪੁਟਸ ’ਤੇ ਮਹਾਰਾਸ਼ਟਰ ਦੇ ਦੋ ਸ਼ਹਿਰਾਂ ਪੁਣੇ ਅਤੇ ਮੁੰਬਈ ’ਚ ਛਾਪੇਮਾਰੀ ਕੀਤੀ। ਜਿਸ ਵਿਚ ਕੁੱਲ 101.7 ਕਿਲੋ ਤਸਕਰੀ ਵਾਲਾ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਦੀ ਕੁੱਲ ਲਾਗਤ ਲਗਭਗ 51 ਕਰੋੜ ਰੁਪਏ ਹੈ। ਇਸ ਵਿੱਚੋਂ ਪਟਨਾ ਵਿੱਚ 21 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਡੀਆਰਆਈ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਆਪਣੇ ਆਪਰੇਸ਼ਨ ਗੋਲਡਨ ਡਾਨ-ਪੈਨ ਇੰਡੀਆ ਦਾ ਖੁਲਾਸਾ ਕੀਤਾ। ਤਿੰਨ ਸ਼ਹਿਰਾਂ ਵਿੱਚ ਚਲੀ ਇਸ ਵਿਸ਼ੇਸ਼ ਮੁਹਿੰਮ ਤਹਿਤ ਡੀਆਰਆਈ ਦੀ ਟੀਮ ਨੇ ਸੋਨੇ ਦੀ ਤਸਕਰੀ ਵਿੱਚ ਸ਼ਾਮਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 7 ਸੂਡਾਨ ਦੇ ਨਾਗਰਿਕ ਹਨ। ਤਿੰਨ ਮੁਲਜ਼ਮ ਮੁੰਬਈ ਦੇ ਰਹਿਣ ਵਾਲੇ ਹਨ। ਹੁਣ ਡੀਆਰਆਈ ਦੀ ਟੀਮ ਉਨ੍ਹਾਂ ਦੇ ਪੂਰੇ ਨੈਟਵਰਕ ਦੀ ਜਾਂਚ ਕਰ ਰਹੀ ਹੈ। ਬਰਾਮਦ ਹੋਈ ਸੋਨੇ ਦੀ ਖੇਪ ਦੁਬਈ ਦੀ ਹੈ।