Home ਪੰਜਾਬ ਪਟਿਆਲਾ ਵਿਚ ਵਿਜੀਲੈਂਸ ਨੇ ਇੰਜੀਨੀਅਰ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪਟਿਆਲਾ ਵਿਚ ਵਿਜੀਲੈਂਸ ਨੇ ਇੰਜੀਨੀਅਰ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

0
ਪਟਿਆਲਾ ਵਿਚ ਵਿਜੀਲੈਂਸ ਨੇ ਇੰਜੀਨੀਅਰ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪਟਿਆਲਾ, 17 ਮਾਰਚ, ਹ.ਬ. : ਪੰਜਾਬ ਵਿਚ ਵਿਜੀਲੈਂਸ ਪਟਿਆਲਾ ਰੇਂਜ ਦੇ ਅਧਿਕਾਰੀਆਂ ਨੇ ਇੱਕ ਜੂਨੀਅਰ ਇੰਜੀਨੀਅਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇਂ ਹੱਥੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ। ਡੀਲ ਸ਼ੁਤਰਾਣਾ ਅਨਾਜ ਮੰਡੀ ਵਿਚ ਮਿੱਟੀ ਪਾਉਣ ਦੀ ਹੋਈ ਸੀ। ਮੁਲਜ਼ਮ ਨੇ ਇਸ ਦੇ ਬਦਲੇ ਵਿਚ ਰਿਸ਼ਵਤ ਮੰਗੀ ਸੀ। ਮੁਲਜ਼ਮ ਦੀ ਪਛਾਣ ਜਸਪਾਲ ਸਿੰਘ ਦੇ ਰੂਪ ਵਿਚ ਹੋਈ ਹੈ। ਜੋ ਮਾਈਨਿੰਗ ਇੰਸਪੈਕਟਰ ਵੀ ਹੈ।
ਦੀਪ ਕੁਮਾਰ ਨਿਵਾਸੀ ਨਜ਼ਦੀਕ ਗੰਗਾ ਤੇਲ ਮਿਲ ਜ਼ਿਲ੍ਹਾ ਮਾਨਸਾ ਨੇ ਮੁਲਜ਼ਮ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਜਸਪਾਲ ਸਿੰਘ ਨੂੰ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇਂ ਹੱਥੀਂ ਫੜ ਲਿਆ। ਜਸਪਾਲ ਸਿੰਘ ਮਿੱਟੀ ਪਾਉਣ ਅਤੇ ਨਿਰਮਾਣ ਦਾ ਕੰਮ ਕਰਦਾ ਹੈ।
ਉਸ ਨੂੰ ਸ਼ੁਤਰਾਣਾ ਅਨਾਜ ਮੰਡੀ ਵਿਚ ਮਿੱਟੀ ਪਾਉਣ ਦਾ ਕੰਮ ਮਿਲਿਆ ਸੀ, ਲੇਕਿਨ ਮੁਲਜ਼ਮ ਨੇ ਕੰਮ ਸ਼ੁਰੂ ਕਰਾਵੁਣ ਦੇ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਉਸ ਨੇ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਐਸਐਸਪੀ ਵਿਜੀਲੈਂਸ ਮਨਦੀਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ