Home ਤਾਜ਼ਾ ਖਬਰਾਂ ਪਠਾਨ ਦੇ ਬਹਾਨੇ ਕੰਗਨਾ ਨੇ ਬਾਲੀਵੁੱਡ ’ਤੇ ਕੱਢੀ ਭੜਾਸ

ਪਠਾਨ ਦੇ ਬਹਾਨੇ ਕੰਗਨਾ ਨੇ ਬਾਲੀਵੁੱਡ ’ਤੇ ਕੱਢੀ ਭੜਾਸ

0
ਪਠਾਨ ਦੇ ਬਹਾਨੇ ਕੰਗਨਾ ਨੇ ਬਾਲੀਵੁੱਡ ’ਤੇ ਕੱਢੀ ਭੜਾਸ

ਮੁੰਬਈ, 28 ਜਨਵਰੀ, ਹ.ਬ. : ਕਰੀਬ ਡੇਢ ਸਾਲ ਬਾਅਦ ਟਵਿਟਰ ’ਤੇ ਵਾਪਸੀ ਕਰਨ ਵਾਲੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਪੂਰੇ ਜੋਸ਼ ’ਚ ਨਜ਼ਰ ਆ ਰਹੀ ਹੈ। ਟਵਿਟਰ ’ਤੇ ਇਕ ਵਾਰ ਫਿਰ ਅਦਾਕਾਰਾ ਦਾ ਉਹੀ ਪੁਰਾਣਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕੰਗਨਾ ਦੇ ਨਿਸ਼ਾਨੇ ’ਤੇ ਫਿਲਹਾਲ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਅਤੇ ਇਸ ਦੇ ਪ੍ਰਸ਼ੰਸਕ ਹਨ। ਕਵੀਨ ਨੂੰ ਲੈ ਕੇ ਲਗਾਤਾਰ ਟਵੀਟ ਕਰ ਰਹੀ ਹੈ, ਜੋ ਕਿ ਕਿੰਗ ਖਾਨ ਦੇ ਪ੍ਰਸ਼ੰਸਕਾਂ ਨੂੰ ਚੰਗਾ ਨਹੀਂ ਲੱਗ ਰਿਹਾ ਹੈ।