Home ਕੈਨੇਡਾ ਪਤਨੀ ਦੀ ਮੌਤ ਦੇ ਮਾਮਲੇ ਵਿਚ ਪਤੀ ਗ੍ਰਿਫ਼ਤਾਰ

ਪਤਨੀ ਦੀ ਮੌਤ ਦੇ ਮਾਮਲੇ ਵਿਚ ਪਤੀ ਗ੍ਰਿਫ਼ਤਾਰ

0
ਪਤਨੀ ਦੀ ਮੌਤ ਦੇ ਮਾਮਲੇ ਵਿਚ ਪਤੀ ਗ੍ਰਿਫ਼ਤਾਰ

ਐਬਟਸਫ਼ੋਰਡ, 30 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਪੰਜਾਬੀ ਪਰਵਾਰ ਖੇਰੂੰ-ਖੇਰੂੰ ਹੋ ਗਿਆ ਜਦੋਂ 45 ਸਾਲਾ ਪਤਨੀ ਦੀ ਮੌਤ ਦੇ ਮਾਮਲੇ ਵਿਚ 48 ਸਾਲ ਦੇ ਪਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪਤਨੀ ਦੀ ਸ਼ਨਾਖ਼ਤ ਕਮਲਜੀਤ ਕੌਰ ਸੰਧੂ ਵਜੋਂ ਕੀਤੀ ਗਈ ਹੈ ਜਦਕਿ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਤੀ ਦਾ ਨਾਂ ਇੰਦਰਜੀਤ ਸਿੰਘ ਸੰਧੂ ਦੱਸਿਆ ਜਾ ਰਿਹਾ ਹੈ। ਇੰਦਰਜੀਤ ਸੰਧੂ ਅਤੇ ਕਮਲਜੀਤ ਸੰਧੂ ਦੇ 16 ਸਾਲ ਅਤੇ 21 ਸਾਲ ਦੇ ਦੋ ਬੱਚੇ ਵੀ ਹਨ ਜੋ ਇਸ ਵੇਲੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਮਜਬੂਰ ਹਨ। ਪੁਲਿਸ ਨੇ ਦੱਸਿਆ ਕਿ 28 ਜੁਲਾਈ ਨੂੰ ਸ਼ਾਮ ਤਕਰੀਬਨ ਪੌਣੇ ਪੰਜ ਵਜੇ ਐਬਟਸਫ਼ੋਰਡ ਦੀ ਈਸਟ ਵਿਊ ਸਟ੍ਰੀਟ ਦੇ 2900 ਬਲਾਕ ਵਿਚਲੇ ਮਕਾਨ ਵਿਚ ਗੜਬੜੀ ਦੀ ਇਤਲਾਹ ਮਿਲਣ ’ਤੇ ਪੁਲਿਸ ਟੀਮ ਪੁੱਜੀ ਤਾਂ ਇਕ ਔਰਤ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੀ। ਪੈਰਾਮੈਡਿਕਸ ਵੱਲੋਂ ਔਰਤ ਨੂੰ ਮੁਢਲੀ ਸਹਾਇਤਾ ਦਿਤੀ ਗਈ ਪਰ ਉਹ ਮੌਕੇ ’ਤੇ ਹੀ ਦਮ ਤੋੜ ਗਈ।