ਪਤਨੀ ਨੂੰ ਕੈਨੈਡਾ ਭੇਜਣ ਲਈ ਲਿਆ ਸੀ ਕਰਜ਼ਾ, ਨਾ ਚੁਕਾਉਣ ਤੇ ਪਤੀ ਨੇ ਦਿੱਤੀ ਜਾਨ

ਮੋਗਾ, 19 ਮਾਰਚ, ਹ.ਬ. : ਪਤਨੀ ਨੂੰ ਕੈਨੇਡਾ ਭੇਜਣ ਦੇ ਲਈ ਬੈਂਕ ਤੋਂ ਲਿਆ ਕਰਜ਼ਾ ਨਾ ਉਤਾਰੇ ਜਾਣ ਅਤੇ ਸਵਾ ਤਿੰਨ ਏਕੜ ਜ਼ਮੀਨ ਗਿਰਵੀ ਹੋਣ ਤੋਂ ਦੁਖੀ ਹੋ ਕੇ ਇੱਕ ਨੌਜਵਾਨ ਨੇ ਵੀਰਵਾਰ ਸਵੇਰੇ ਘਰ ’ਤੇ ਕਮਰੇ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਏਐਸਅਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੁਟਰ ਕਲਾਂ ਨਿਵਾਸੀ ਸਾਬਕਾ ਫੌਜੀ ਦਰਸ਼ਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਬੇਟੇ ਗੁਰਸਿਮਰਨ ਸਿੰਘ 27 ਦਾ ਵਿਆਹ ਤਿੰਨ ਸਾਲ ਪਹਿਲਾ ਹੋਇਆ ਸੀ, ਉਹ ਖੁਦ ਵਿਦੇਸ਼ ਜਾਣਾ ਚਾਹੁੰਦਾ ਸੀ ਲੇਕਿਨ ਵਿਦੇਸ਼ ਜਾਣ ਦਾ ਸਪਨਾ ਪੂਰਾ ਨਹੀਂ ਹੋਇਆ ਤਾਂ ਉਸ ਨੇ ਅਪਣੀ ਪਤਨੀ ਨੂੰ ਵਿਦੇਸ਼ ਭੇਜਣ ਦੀ ਸੋਚੀ ਅਤੇ ਬੈਂਕ ਤੋਂ ਡੇਢ ਸਾਲ ਪਹਿਲਾਂ ਲਗਭਗ 12 ਲੱਖ ਰੁਪਏ ਕਰਜ਼ਾ ਲੈ ਕੇ ਸਵਾ ਸਾਲ ਪਹਿਲਾਂ ਪਤਨੀ ਨੂੰ ਕੈਨੇਡਾ ਭੇਜਿਆ ਸੀ। ਉਨ੍ਹਾਂ ਦੇ ਕੋਲ ਸਵਾ ਤਿੰਨ ਏਕੜ ਜ਼ਮੀਨ ਸੀ, ਜੋ ਕਿ ਗਿਰਵੀ ਸੀ।
ਇਸ ਤੋਂ ਇਲਾਵਾ ਬੇਟੇ ਗੁਰਸਿਮਰਨ ਸਿੰਘ ਨੇ ਪਤਨੀ ਨੂੰ ਵਿਦੇਸ਼ ਭੇਜਣ ਦੇ ਲਈ ਬੈਂਕ ਤੋਂ ਲਏ ਲੱਖਾਂ ਰੁਪਏ ਦਾ ਕਰਜ਼ਾ ਨਾ ਉਤਾਰ ਪਾਉਣ ਦੇ ਚਲਦਿਆਂ ਕਈ ਦਿਨਾਂ ਤੋਂ ਪ੍ਰੇਸ਼ਾਨ ਚਲਿਆ ਆ ਰਿਹਾ ਸੀ। ਵੀਰਵਾਰ ਸਵੇਰੇ ਉਹ ਘਰ ਵਿਚ ਕੰਮ ਕਰ ਰਿਹਾ ਸੀ ਜਦ ਕਿ ਪਤਨੀ ਗੁਆਂਢੀਆਂ ਦੇ ਘਰ ਗਈ ਸੀ। ਗੁਰਸਿਮਰਨ ਸਿੰਘ ਕਮਰੇ ਵਿਚ ਸਵੇਰੇ ਕਰੀਬ ਦਸ ਵਜੇ ਕਰਜ਼ੇ ਤੋਂ ਪ੍ਰੇਸਾਨ ਹੋ ਕੇ ਫਾਹਾ ਲਾ ਕੇ ਖੁਦਕਸ਼ੀ ਕਰ ਲਈ।

Video Ad
Video Ad