ਪਤਨੀ ਨੇ ਆਸ਼ਕ ਨਾਲ ਮਿਲ ਕੇ ਦੁਕਾਨ ਤੋਂ ਪਰਤ ਰਹੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ

ਜਲੰਧਰ, 17 ਮਾਰਚ, ਹ.ਬ. : ਇਕੱਠੇ ਪਏ ਹੋਏ ਬੈਡ ’ਤੇ ਫੜੇ ਗਏ ਤਾਂ ਪਤਨੀ ਨੇ ਆਸ਼ਕ ਦੇ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਦਿੱਤੀ। ਪਤੀ ਦੀ ਲਾਸ਼ ਰਾਤ ਦੇ ਸਮੇਂ ਸੜਕ ਕਿਨਾਰੇ ਪਈ ਮਿਲੀ। ਇਸ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਮੁਲਜ਼ਮ ਪਤਨੀ ਅਤੇ ਉਸ ਦੇ ਆਸ਼ਕ ਦੇ ਖ਼ਿਲਾਫ਼ ਕਤਲ ਅਤੇ ਸਾਜਿਸ਼ ਰਚਣ ਦਾ ਕੇਸ ਦਰਜ ਕਰ ਲਿਆ ਹੈ। ਹਤਿਆਰਾ ਪ੍ਰੇਮੀ ਮ੍ਰਿਤਕ ਦੀ ਬੂਆ ਦਾ ਬੇਟਾ ਹੈ।
ਮੁਲਜ਼ਮਾਂ ਨੇ ਹੱਤਿਆ ਨੂੰ ਕਿਵੇਂ ਅੰਜਾਮ ਦਿੱਤਾ ਇਸ ਦੇ ਬਾਰੇ ਵਿਚ ਪਤਾ ਕਰਨ ਦੇ ਲਈ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜਾਂਚ ਅਫ਼ਸਰ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਉਸ ਨੂੰ ਟੱਕਰ ਮਾਰ ਕੇ ਮਾਰਿਆ ਗਿਆ ਜਾਂ ਫੇਰ ਸਿਰ ’ਤੇ ਕਿਸੇ ਵਜ਼ਨਦਾਰ ਚੀਜ਼ ਨਾਲ ਹਮਲਾ ਕੀਤਾ ਗਿਆ। ਹੱਤਿਆ ਦਾ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਚੱਲੇਗਾ।
ਮਹਿਤਪੁਰ ਦੇ ਪਿੰਡ ਝੁੱਗੀਆਂ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ 30 ਸਾਲ ਦੇ ਬੇਟੇ ਵਰਿੰਦਰ ਸਿੰਘ ਦਾ 8 ਸਾਲ ਪਹਿਲਾਂ ਕਪੂਰਥਲਾ ਦੇ ਪਿੰਡ ਦੇਹਲਾ ਦੀ ਰਾਜਵਿੰਦਰ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ 3 ਅਤੇ 6 ਸਾਲ ਦੇ ਦੋ ਬੇਟੇ ਹਨ। ਨੂੰਹ ਰਾਜਵਿੰਦਰ ਕੌਰ ਉਸ ਦੀ ਭੈਣ ਮਹਿੰਦਰ ਕੌਰ ਨੂੰ ਮਿਲਣ ਦੇ ਲਈ ਹੁਸ਼ਿਆਰਪੁਰ ਦੇ ਪਿੰਡ ਸਰਆਣਾ ਜਮਾਪਲੁਰ ਗਈ ਸੀ। ਉਥੇ ਉਸ ਦੀ ਨੂੰਹ ਕਰੀਬ 10-12 ਦਿਨ ਰਹੀ। ਇਸ ਤੋਂ ਬਾਅਦ ਉਸ ਨੂੰ ਵਾਪਸ ਛੱਡਣ ਦੇ ਲਈ ਭਾਣਜਾ ਰਣਜੋਧ ਸਿੰਘ ਉਰਫ ਗੁਲੂ ਆਇਆ ਸੀ। ਜੋ ਕਈ ਦਿਨ ਘਰ ਰਿਹਾ। ਇਸੇ ਦੌਰਾਨ ਇੱਕ ਦਿਨ ਉਸ ਦੇ ਬੇਟੇ ਵਰਿੰਦਰ ਸਿੰਘ ਨੇ ਪਤਨੀ ਰਾਜਵਿੰਦਰ ਕੌਰ ਅਤੇ ਰਣਜੀਤ ਗੁੱਲੂ ਨੂੰ ਬੈਡ ’ਤੇ ਪਏ ਦੇਖ ਲਿਆ। ਜਿਸ ਤੋਂ ਬਾਅਦ ਉਸ ਦਾ ਪਤਨੀ ਅਤੇ ਉਸ ਦੇ ਭਾਣਜੇ ਨਾਲ ਝਗੜਾ ਹੋ ਗਿਆ। ਉਸ ਤੋਂ ਬਾਅਦ ਭਾਣਜੇ ਰਣਜੋਧ ਗੁੱਲੂ ਅਤੇ ਨੂੰਹ ਰਾਜਵਿੰਦਰ ਕੌਰ ਨੇ ਉਸ ਦੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
ਉਸ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਅਤੇ ਭਾਣਜੇ ਨੇ ਹੀ ਉਸ ਦੇ ਬੇਟੇ ਦੀ ਹੱਤਿਆ ਕੀਤੀ ਹੈ। ਪੁਲਿਸ ਨੇ ਮੁਲਜ਼ਮ ਪਤਨੀ ਅਤੇ ਉਸ ਦੇ ਸਾਥੀ ਦੇ ਖ਼ਿਲਾਫ਼ ਕਤਲ ਅਤੇ ਸਾਜਿਸ਼ ਦਾ ਕੇਸ ਦਰਜ ਕਰ ਲਿਆ ਹੈ।

Video Ad
Video Ad