ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰ ਵਾਲੇ ਦਾ ਕੀਤਾ ਕਤਲ

ਮਲੋਟ, 26 ਸਤੰਬਰ, ਹ.ਬ. : ਰੇਲਵੇ ਕਲੌਨੀ ਵਿਚ ਸ਼ਨਿੱਚਰਵਾਰ ਦੀ ਰਾਤ ਨੂੰ ਇੱਕ ਔਰਤ ਨੇ ਅਪਣੇ ਪੇ੍ਰਮੀ ਦੇ ਨਾਲ ਮਿਲ ਕੇ ਅਪਣੇ ਪਤੀ ਦਾ ਗਰਦਨ ਵੱਢ ਕੇ ਕਤਲ ਕਰ ਦਿੱਤਾ। ਹੱਤਿਆ ਤੋਂ ਬਾਅਦ ਧੜ ਨੂੰ ਬੋਰੀ ਵਿਚ ਪਾ ਕੇ ਸੁੱਟ ਦਿੱਤਾ। ਜਦ ਕਿ ਸਿਰ ਨੂੰ ਝਾੜੀਆਂ ਵਿਚ ਸੁੱਟ ਦਿੱਤਾ।
ਪਤਾ ਚਲਿਆ ਕਿ ਪਤੀ ਇਨ੍ਹਾਂ ਦੋਵਾਂ ਦੇ ਸਬੰਧਾਂ ਵਿਚ ਰੋੜਾ ਬਣ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਵਿਚ ਮੌਜੂਦ ਦੋਵੇਂ ਬੱਚਿਆਂ ਨੂੰ ਬੇਹੋਸ਼ ਕੀਤਾ ਗਿਆ। ਥਾਣਾ ਸਿਟੀ ਪੁਲਿਸ ਨੇ ਦੋਵਾਂ ਦੀਆਂ ਤਸਵੀਰਾਂ ਜਾਰੀ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਹੱਤਿਆ ਦੀ ਧਾਰਾ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਦੇ ਨਿਵਾਸੀ ਕਰੋੜੀ ਮਲ ਨੇ ਦੱਸਿਆ ਕਿ ਉਸ ਦਾ ਕਰੀਬ 42 ਸਾਲਾ ਭਰਾ ਅਮਰਨਾਥ ਪਹਿਲਾਂ ਮਲੋਟ ਦੀ ਏਕਤਾ ਕਲੌਨੀ ਵਿਚ ਰਹਿੰਦਾ ਸੀ ਅਤੇ ਹੁਣ ਕੁਝ ਮਹੀਨੇ ਤੋਂ ਰੇਲਵੇ ਦੇ ਕੁਆਟਰ ਵਿਚ ਕਿਰਾਏ ’ਤੇ ਰਹਿ ਰਿਹਾ ਸੀ। ਉਹ ਕਬਾੜ ਦਾ ਕੰਮ ਕਰਦਾ ਸੀ। ਉਸ ਦੇ ਚਾਰ ਬੱਚੇ ਹਨ। ਇੱਕ ਬੱਚਾ ਉਨ੍ਹਾਂ ਦੇ ਕੋਲ, ਇਕ ਨਾਨਕਿਆਂ ਵਿਚ ਅਤੇ ਦੋ ਬੱਚੇ ਅਮਰਨਾਥ ਦੇ ਨਾਲ ਹੀ ਰਹਿੰਦੇ ਸੀ।
ਸਵੇਰੇ ਕਰੀਬ ਸੱਤ ਵਜੇ ਉਹ ਉਸ ਦੇ ਕਵਾਰਟਰ ਵਿਚ ਪਹੁੰਚਿਆ ਤਾਂ ਅੰਦਰ ਖੂਨ ਬਿਖਰਿਆ ਹੋਇਆ ਸੀ। ਇੱਕ ਬੱਚਾ ਬੇਹੋਸ਼ ਪਿਆ ਸੀ। ਘਰ ਦੇ ਬਾਹਰ ਵੀ ਘਸੀਟਣ ਦੇ ਨਿਸ਼ਾਨ ਸੀ। ਉਹ ਗੁਆਂਢੀ ਨੂੰ ਲੈ ਕੇ ਖੂਨ ਦੇ ਨਿਸ਼ਾਨਾਂ ਵੱਲ ਅੱਗੇ ਵਧੇ ਤਾਂ ਕੋਲ ਹੀ ਸਥਿਤ ਇੱਕ ਬੋਰੀ ਵਿਚ ਅਮਰਨਾਥ ਦਾ ਲਾਸ਼ੀ ਪਈ ਸੀ। ਜਦ ਕਿ ਇਸ ਤੋਂ ਕੁਝ ਦੂਰੀ ’ਤੇ ਝਾੜੀਆਂ ਵਿਚ ਉਸ ਦਾ ਸਿਰ ਪਿਆ ਸੀ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਗਰਦਨ ਵੱਢ ਕੇ ਹੱਤਿਆ ਕੀਤੀ ਗਈ ਅਤੇ ਮੁਲਜ਼ਮ ਫਰਾਰ ਹੋ ਗਏ।

Video Ad
Video Ad