
ਲਖਨਊ, 1 ਅਪ੍ਰੈਲ, ਹ.ਬ. : ਬਸਪਾ ਵਿਧਾਇਕ ਮੁਖਤਾਰ ਅੰਸਾਰੀ ਦੀ ਪਤਨੀ ਅਫ਼ਸ਼ਾਂ ਅੰਸਾਰੀ ਨੇ ਰਾਸ਼ਟਰਪਤੀ ਕੋਵਿੰਦ ਨੂੰ ਪੱਤਰ ਲਿਖਿਆ ਹੈ। ਅਫਸ਼ਾਂ ਨੇ ਮੁਖਤਾਰ ਨੂੰ ਪੰਜਾਬ ਜੇਲ੍ਹ ਤੋਂ ਯੂਪੀ ਲਿਆਉਣ ਦੌਰਾਨ ਉਨ੍ਹਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦਾ ਆਦੇਸ਼ ਦੇਣ ਦੀ ਗੁਹਰ ਲਗਾਈ। ਅਫਸ਼ਾਂ ਅੰਸਾਰੀ ਨੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਦੇ ਪਤੀ ਮੁਖਤਾਰ ਅੰਸਾਰੀ ਇਸ ਸਮੇਂ ਪੰਜਾਬ ਦੀ ਰੋਪੜ ਜੇਲ੍ਹ ਵਿਚ ਬੰਦ ਹਨ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ 26 ਮਾਰਚ ਨੂੰ ਅਪਣੇ ਆਦੇਸ਼ ਵਿਚ ਰੋਪੜ ਜੇਲ੍ਹ ਤੋਂ ਦੋ ਹਫ਼ਤੇ ਦੇ ਅੰਦਰ ਬਾਂਦਾ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਹੈ। ਬ੍ਰਜੇਸ਼ ਸਿੰਘ ਅਤੇ ਤ੍ਰਿਭੁਵਨ ਸਿੰਘ ਸਰਕਾਰੀ ਤੰਤਰ ਨਾਲ ਮਿਲੀਭੁਗਤ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਇਸ ਗੱਲ ਦਾ ਖ਼ਤਰਾ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀ ਜੇਲ੍ਹ ਤੋਂ ਬਾਂਦਾ ਲਿਆਏ ਜਾਣ ਦੇ ਸਮੇਂ ਫਰਜ਼ੀ ਮੁਠਭੇੜ ਵਿਚ ਅੰਸਾਰੀ ਦੀ ਹੱÎਤਿਆ ਕੀਤੀ ਜਾ ਸਕਦੀ ਹੈ।