
ਬੀਨਾ, 4 ਫਰਵਰੀ, ਹ.ਬ. : ਮੱਧ ਪ੍ਰਦੇਸ਼ ਦੇ ਬੀਨਾ ’ਚ ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ ਆਪਣੀਆਂ ਮਾਸੂਮ ਬੇਟੀਆਂ ’ਤੇ ਗੁੱਸਾ ਕੱਢਿਆ। ਉਸ ਨੇ ਆਪਣੀ ਇੱਕ ਸਾਲ ਦੀ ਧੀ ਨੂੰ ਡੇਗ ਕੇ ਪੈਰਾਂ ਥੱਲੇ ਦਰੜਿਆ ਫਿਰ ਇੱਕ ਹੋਰ 4 ਸਾਲ ਦੀ ਬੇਟੀ ਦੇ ਮੂੰਹ ’ਤੇ ਲੱਤ ਮਾਰੀ। ਇੱਥੇ ਮਹਿਲਾ ਦਾ ਪਤੀ ਲੜਕੀਆਂ ਨੂੰ ਬਚਾਉਣ ਦੀ ਬਜਾਏ ਇਸ ਦੀ ਵੀਡੀਓ ਬਣਾਉਂਦਾ ਰਿਹਾ। ਇੰਨਾ ਹੀ ਨਹੀਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਤੋਂ ਬਾਅਦ ਉਸ ਨੇ ਆਪਣੀ ਪਤਨੀ ਖਿਲਾਫ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਵਾਈਰਲ ਹੋਈ ਵੀਡੀਓ ਅਤੇ ਪਤੀ ਦੀ ਸ਼ਿਕਾਇਤ ’ਤੇ ਪੁਲਸ ਸ਼ੁੱਕਰਵਾਰ ਦੁਪਹਿਰ ਬੀਨਾ ਦੇ ਪਿੰਡ ਬਮਹੌਰੀ ਕਲਾਂ ਪਹੁੰਚੀ। ਪੁਲਸ ਨੇ ਦੱਸਿਆ ਕਿ ਔਰਤ ਦਾ ਨਾਂ ਜੈਅੰਤੀ ਬਾਈ ਅਤੇ ਉਸ ਦੇ ਪਤੀ ਦਾ ਨਾਂ ਮੋਹਨ ਕੁਸ਼ਵਾਹਾ ਹੈ। ਦੋਵਾਂ ਵਿਚਾਲੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ।