Home ਤਾਜ਼ਾ ਖਬਰਾਂ ਕੈਨੇਡੀਅਨ ਦੇ ਘਰ ਕਪੂਰਥਲਾ ਵਿਚ ਹੋਈ ਚੋਰੀ

ਕੈਨੇਡੀਅਨ ਦੇ ਘਰ ਕਪੂਰਥਲਾ ਵਿਚ ਹੋਈ ਚੋਰੀ

0
ਕੈਨੇਡੀਅਨ ਦੇ ਘਰ ਕਪੂਰਥਲਾ ਵਿਚ ਹੋਈ ਚੋਰੀ

ਕਪੂਰਥਲਾ, 27 ਫ਼ਰਵਰੀ, ਹ.ਬ. : ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਪਰਵਾਸੀ ਭਾਰਤੀ ਦੇ ਕਸਬੇ ਫਗਵਾੜਾ ਵਿੱਚ ਚੋਰਾਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੰਦ ਘਰਾਂ ਵਿੱਚ ਚੋਰ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਦੇ ਪੌਸ਼ ਇਲਾਕੇ ਸਤਨਾਮਪੁਰਾ ਦੀ ਧਿਆਨ ਸਿੰਘ ਕਲੋਨੀ ਵਿੱਚ ਵੀ ਸਾਹਮਣੇ ਆਇਆ ਹੈ। ਇੱਥੇ ਇੱਕ ਐਨਆਰਆਈ ਦੀ ਕੋਠੀ ’ਤੇ ਚੋਰ ਹੱਥ ਸਾਫ ਕਰ ਗਏ।
ਚੋਰਾਂ ਨੇ ਬੰਦ ਪਈ ਕੋਠੀ ਵਿਚੋਂ ਕੀਮਤੀ ਸਮਾਨ, ਭਾਂਡੇ, ਬਾਥਰੂਮ ਅਤੇ ਰਸੋਈ ਵਿਚ ਲੱਗੀ ਕੀਮਤੀ ਟੁੱਟੀਆਂ ਚੋਰੀ ਕਰ ਲਈਆਂ। ਜਿਸ ਘਰ ’ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਘਰ ਦਾ ਮਾਲਕ ਕੈਨੇਡਾ ’ਚ ਰਹਿੰਦਾ ਹੈ ਅਤੇ ਕੋਠੀ ਅਪਣੇ ਰਿਸ਼ਤੇਦਾਰਾਂ ਦੇ ਹਵਾਲੇ ਛੱਡੀ ਹੋਈ ਸੀ। ਲੇਕਿਨ ਜਦ ਰਿਸ਼ਤੇਦਾਰ ਕੋਠੀ ਦੀ ਦੇਖਰੇਖ ਲਈ ਗਏ ਤਾਂ ਦੇਖਿਆ ਕਿ ਅੱਗੇ ਤਾਲੇ ਟੁੱਟੇ ਹੋਏ ਸੀ ਅਤੇ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ।
ਚੋਰਾਂ ਨੇ ਰੇਕੀ ਕਰਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰਾਂ ਨੇ ਪਹਿਲਾਂ ਗਲੀ ਵਿੱਚ ਆ ਕੇ ਪੂਰੀ ਰੇਕੀ ਕੀਤੀ। ਇਸ ਤੋਂ ਬਾਅਦ ਉਹ ਬੰਦ ਕੋਠੀ ਵਿੱਚ ਦਾਖ਼ਲ ਹੋ ਗਏ। ਕੋਠੀ ਦੀ ਮਾਲਕਣ ਸਵਿਤਾ ਨੇ ਦੱਸਿਆ ਕਿ ਚੋਰਾਂ ਨੇ ਘਰ ਵਿੱਚ ਪਏ ਬੈਡ ਬਾਕਸ ਤੋਂ ਲੈ ਕੇ ਅਲਮਾਰੀਆਂ ਤੱਕ ਦੇ ਸਾਰੇ ਸਮਾਨ ਦੀ ਤਲਾਸ਼ੀ ਲਈ ਤੇ ਚੋਰਾਂ ਨੇ ਸਾਰਾ ਸਾਮਾਨ ਖਿਲਾਰ ਦਿੱਤਾ।