
ਇਸਲਾਮਾਬਾਦ, 28 ਜੁਲਾਈ, ਹ.ਬ. : ਸਾਲ 1947 ਵਿਚ ਭਾਰਤ ਤੋਂ ਵੱਖ ਹੋ ਕੇ ਇਸਲਾਮ ਦੇ ਨਾਂ ’ਤੇ ਇਕ ਵੱਖਰਾ ਦੇਸ਼ ਬਣਿਆ, ਜਿਸ ਦਾ ਨਾਂ ਪਾਕਿਸਤਾਨ ਸੀ। ਪਰ ਅਜ਼ਾਦੀ ਦੇ 75 ਸਾਲ ਤੋਂ ਵੱਧ ਸਮੇਂ ਬਾਅਦ ਹੁਣ ਇੱਕ ਹਿੰਦੂ ਕੁੜੀ ਦੀ ਚਰਚਾ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਉਸ ਕੁੜੀ ਦਾ ਨਾਂ ਮਨੀਸ਼ਾ ਰੁਪੇਤਾ ਹੈ, ਜੋ ਪਾਕਿਸਤਾਨ ਵਿੱਚ ਡੀਐਸਪੀ ਬਣਨ ਵਾਲੀ ਪਹਿਲੀ ਹਿੰਦੂ ਕੁੜੀ ਹੈ। ਜਿਸ ਤਰ੍ਹਾਂ ਭਾਰਤੀ ਰਾਜਾਂ ’ਚ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਹੁੰਦੀ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਸਿੰਧ ਸੂਬੇ ’ਚ ਵੀ ਸਿਵਲ ਸਰਵਿਸ ਦੀ ਪ੍ਰੀਖਿਆ ਹੁੰਦੀ ਹੈ, ਜਿਸ ਨੂੰ ਪਾਸ ਕਰਨ ਤੋਂ ਬਾਅਦ ਮਨੀਸ਼ਾ ਨੇ ਆਪਣੀ ਟਰੇਨਿੰਗ ਖਤਮ ਕਰਕੇ ਡੀਐਸਪੀ ਦਾ ਚਾਰਜ ਸੰਭਾਲ ਲਿਆ। ਬੀਬੀਸੀ ਦੀ ਰਿਪੋਰਟ ਮੁਤਾਬਕ ਮਨੀਸ਼ਾ ਰੂਪੇਤਾ ਪਾਕਿਸਤਾਨ ਵਿੱਚ ਡੀਐਸਪੀ ਨਿਯੁਕਤ ਹੋਣ ਵਾਲੀ ਪਹਿਲੀ ਹਿੰਦੂ ਮਹਿਲਾ ਹੈ।