Home ਤਾਜ਼ਾ ਖਬਰਾਂ ਪਾਕਿਤਸਾਨ ਵਿਚ ਵੱਡਾ ਹਾਦਸਾ : ਤਿੰਨ ਬੱਚਿਆਂ ਸਣੇ 7 ਲੋਕਾਂ ਦੀ ਟਰੇਨ ਵਿਚ ਸੜ ਕੇ ਮੌਤ

ਪਾਕਿਤਸਾਨ ਵਿਚ ਵੱਡਾ ਹਾਦਸਾ : ਤਿੰਨ ਬੱਚਿਆਂ ਸਣੇ 7 ਲੋਕਾਂ ਦੀ ਟਰੇਨ ਵਿਚ ਸੜ ਕੇ ਮੌਤ

0


ਇਸਲਾਮਾਬਾਦ, 28 ਅਪ੍ਰੈਲ, ਹ.ਬ. : ਪਾਕਿਸਤਾਨ ਵਿੱਚ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਦਰਅਸਲ ਪਾਕਿਸਤਾਨ ’ਚ ਇਕ ਟਰੇਨ ਦੀ ਬੋਗੀ ’ਚ ਅੱਗ ਲੱਗ ਗਈ, ਜਿਸ ’ਚ 7 ਲੋਕਾਂ ਦੀ ਸੜ ਕੇ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਘਟਨਾ ਸਿੰਧ ਸੂਬੇ ਦੀ ਹੈ। ਟਰੇਨ ’ਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਕਰਾਚੀ ਤੋਂ ਲਾਹੌਰ ਜਾ ਰਹੀ ਕਰਾਚੀ ਐਕਸਪ੍ਰੈਸ ਟਰੇਨ ਦੇ ਬਿਜ਼ਨੈਸ ਕਲਾਸ ਕੋਚ ’ਚ ਅੱਗ ਲੱਗ ਗਈ। ਪਾਕਿਸਤਾਨ ਰੇਲਵੇ ਦੇ ਬੁਲਾਰੇ ਮਕਸੂਦ ਕੁੰਡੀ ਨੇ ਕਿਹਾ ਕਿ ਉਹ ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬੋਗੀ ਨੂੰ ਅੱਗ ਕਿਵੇਂ ਲੱਗੀ। ਅੱਗ ਲੱਗਣ ਤੋਂ ਬਾਅਦ ਬੋਗੀ ਨੂੰ ਟਰੇਨ ਤੋਂ ਵੱਖ ਕਰ ਦਿੱਤਾ ਗਿਆ। ਕੁੰਡੀ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਸੱਤ ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚ ਤਿੰਨ ਬੱਚੇ ਅਤੇ ਇੱਕ ਔਰਤ ਸ਼ਾਮਲ ਹੈ। ਰੇਲ ਮੰਤਰਾਲੇ ਨੇ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਜਿਵੇਂ ਹੀ ਬੋਗੀ ਨੂੰ ਅੱਗ ਲੱਗੀ, ਟਰੇਨ ਨੂੰ ਟਾਂਡੋ ਮਸਤੀ ਖਾਨ ਸਟੇਸ਼ਨ ’ਤੇ ਰੋਕ ਦਿੱਤਾ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਕਰੀਬ 40 ਮਿੰਟ ਦੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਪਾਕਿਸਤਾਨ ਵਿੱਚ ਰੇਲ ਹਾਦਸਿਆਂ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਵਿਚ ਰੇਲਵੇ ਦਾ ਬੁਨਿਆਦੀ ਢਾਂਚਾ ਪੁਰਾਣਾ ਹੈ ਅਤੇ ਟ੍ਰੈਕ ਸਿਸਟਮ ਨੂੰ ਵੀ ਅਪਗ੍ਰੇਡ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਉਥੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ’ਚ ਗਰੀਬ ਲੋਕ ਟਰੇਨ ’ਚ ਸਫਰ ਕਰਦੇ ਸਮੇਂ ਖਾਣਾ ਬਣਾਉਣ ਲਈ ਆਪਣੇ ਨਾਲ ਗੈਸ ਸਟੋਵ ਵੀ ਲੈ ਕੇ ਜਾਂਦੇ ਹਨ। ਇਸ ਕਾਰਨ ਪਾਕਿਸਤਾਨ ਵਿੱਚ ਵੀ ਹਾਦਸੇ ਵਾਪਰਦੇ ਹਨ। 2019 ਵਿੱਚ ਵੀ, ਗੈਸ ਸਟੋਵ ਫਟਣ ਤੋਂ ਬਾਅਦ ਇੱਕ ਰੇਲ ਗੱਡੀ ਨੂੰ ਅੱਗ ਲੱਗ ਗਈ ਸੀ, ਜਿਸ ਵਿੱਚ 74 ਲੋਕਾਂ ਦੀ ਮੌਤ ਹੋ ਗਈ ਸੀ