
ਕਰਾਚੀ, 12 ਅਗਸਤ, ਹ.ਬ. : ਪਾਕਿਸਤਾਨੀ ਜਲ ਸੈਨਾ ਨੇ ਗਵਾਦਰ ਨੇੜੇ ਡੁੱਬੇ ਭਾਰਤੀ ਜਹਾਜ਼ ਜਮਨਾ ਸਾਗਰ ਤੋਂ 9 ਮਛੇਰਿਆਂ ਨੂੰ ਸੁਰੱਖਿਆ ਬਚਾਇਆ ਹੈ। ਇਹ ਜਹਾਜ਼ ਅਰਬ ਸਾਗਰ ਵਿਚ 10 ਕਰੂ ਮੈਂਬਰਾਂ ਦੇ ਨਾਲ ਡੁੱਬ ਗਿਆ ਸੀ।
ਸਮੁੰਦਰੀ ਜਹਾਜ਼ ਨੇ ਡੁੱਬਣ ਵੇਲੇ ਮਦਦ ਦੀ ਬੇਨਤੀ ਕੀਤੀ। ਜਿਸ ਤੋਂ ਬਾਅਦ ਪਾਕਿਸਤਾਨ ਮੈਰੀਟਾਈਮ ਇਨਫਰਮੇਸ਼ਨ ਸੈਂਟਰ ਨੇ ਨੇੜਲੇ ਵਪਾਰਕ ਜਹਾਜ਼, ਐਮਟੀ ਕਰੂਬੇਕੇ ਨੂੰ ਡੁੱਬ ਰਹੇ ਜਹਾਜ਼ ਦੇ ਫਸੇ ਹੋਏ ਅਮਲੇ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਬੇਨਤੀ ਕੀਤੀ। ਇਸ ਵਪਾਰਕ ਜਹਾਜ਼ ਨੇ ਜਮਨਾ ਸਾਗਰ ’ਤੇ ਸਵਾਰ 9 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ। ਜਹਾਜ਼ ਬਚਾਏ ਗਏ ਭਾਰਤੀ ਨਾਗਰਿਕਾਂ ਨੂੰ ਦੁਬਈ ਬੰਦਰਗਾਹ ’ਤੇ ਆਪਣੇ ਅਗਲੇ ਸਟਾਪ ’ਤੇ ਲੈ ਗਿਆ, ਜਿੱਥੇ ਉਨ੍ਹਾਂ ਨੂੰ ਸੁਰੱਖਿਅਤ ਉਤਾਰ ਦਿੱਤਾ ਗਿਆ ਹੈ।