ਪਾਕਿਸਤਾਨ : ਕਾਰ ਤੇ ਟਰੱਕ ਦੀ ਟੱਕਰ ਵਿਚ ਇੱਕੋ ਪਰਵਾਰ ਦੇ 8 ਲੋਕਾਂ ਦੀ ਮੌਤ

ਲਾਹੌਰ, 2 ਅਪ੍ਰੈਲ, ਹ.ਬ. : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸੜਕ ਹਾਦਸੇ ਵਿਚ ਤਿੰਨ ਬੱਚਿਆਂ ਸਣੇ ਇੱਕੋ ਪਰਵਾਰ ਦੇ ਅੱਠ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੁਰੇਵਾਲਾ ਤੋਂ ਲਾਹੌਰ ਪਰਤ ਰਹੀ ਕਾਰ ਦੀ ਟੱਕਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਹੋ ਗਈ। ਇਹ ਘਟਨਾ ਗੱਡੀ ਦੀ ਤੇਜ਼ ਰਫਤਾਰ ਕਾਰਨ ਬੁਰੇਵਾਲ ਦੇ ਲੁਡਾਨ ਰੋਡ ’ਤੇ ਹੋਈ। ਇਹ ਘਟਨਾ ਲਾਹੌਰ ਤੋਂ 140 ਕਿਲੋਮੀਟਰ ਦੀ ਦੂਰੀ ’ਤੇ ਹੋਈ। ਉਨ੍ਹਾਂ ਨੇ ਦੱਸਿਆ ਕਿ ਗੱਡੀ ਦੀ ਤੇਜ਼ ਰਫਤਾਰ ਹੋਣ ਕਾਰਨ ਡਰਾਈਵਰ ਉਸ ’ਤੇ ਕੰਟਰੋਲ ਖੋਹ ਬੈਠਿਆ ਅਤੇ ਉਹ ਸਿੱਧਾ ਹੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਅਧਿਕਾਰੀ ਨੇ ਦੱਸਿਆ ਕਿ ਟੱਕਰ ਇੰਨੀ ਖਤਰਨਾਕ ਸੀ ਕਿ ਸਾਰੇ ਅੱਠ ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਤਿੰਨ ਬੱਚੇ ਅਤੇ ਕਈ ਔਰਤਾਂ ਹਨ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ ਲੋਕਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।

Video Ad
Video Ad