ਪਾਕਿਸਤਾਨ ’ਚ ਅੱਤਵਾਦੀਆਂ ਨੇ ਜੱਜ ਸਣੇ ਪਰਿਵਾਰ ਦੀ ਕੀਤੀ ਹੱਤਿਆ, ਭੜਕੇ ਇਮਰਾਨ

ਇਸਲਾਮਾਬਾਦ, 5 ਅਪ੍ਰੈਲ, ਹ.ਬ. : ਪਾਕਿਸਤਾਨ ਵਿਚ ਅੱਤਵਾਦੀਆਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਗ੍ਰਹਿ ਸੂਬੇ ਖੈਬਰ ਪਖਤੂਨਖਵਾ ਵਿਚ ਇੱਕ ਜੱਜ ਦੀ ਪਰਵਾਰ ਸਣੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਹਮਲੇ ਦੇ ਸਮੇਂ ਸਵਾਤ ਜ਼ਿਲ੍ਹੇ ਵਿਚ ਐਂਟੀ ਟੈਰੋਰਿਸਟ ਕੋਰਟ ਦੇ ਜੱਜ ਆਫਤਾਬ ਅਫਰੀਦੀ ਅਪਣੇ ਪਰਵਾਰ ਦੇ ਨਾਲ ਪੇਸ਼ਾਵਰ-ਇਸਲਾਮਾਬਾਦ ਹਾਈਵੇ ’ਤੇ ਯਾਤਰਾ ਕਰ ਰਹੇ ਸੀ। ਅੱਤਵਾਦੀਆਂ ਦੇ ਇਸ ਹਮਲੇ ਵਿਚ ਉਨ੍ਹਾਂ ਦੀ ਪਤਨੀ, ਬੇਟੇ ਅਤੇ ਨੁੂੰਹ ਦੀ ਵੀ ਮੌਤ ਹੋ ਗਈ ਜਦ ਕਿ ਸੁਰੱਖਿਆ ਵਿਚ ਤੈਨਾਤ ਦੋ ਗਾਰਡ ਜ਼ਖ਼ਮੀ ਦੱਸੇ ਜਾ ਰਹੇ ਹਨ।
ਘਟਨਾ ਸਥਾਨ ’ਤੇ ਪਹੁੰਚੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹੱਤਿਆ ਕਾਂਡ ਲੁੱਟ ਦੇ ਇਰਾਦੇ ਨਾਲ ਨਹੀਂ ਕੀਤੀ ਗਈ। ਪੁਲਿਸ ਨੂੰ ਸ਼ੱਕ ਹੈ ਕਿ ਅੱਤਵਾਦੀ ਜੱਜ ਨੂੰ ਮਾਰਨ ਦੇ ਲਈ ਹੀ ਆਏ ਸੀ। ਜ਼ਿਲ੍ਹਾ ਪੁਲਿਸ ਅਧਿਕਾਰੀ ਮੁਹੰਮਦ ਸ਼ੋਇਬ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਹਮਲੇ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਇਸ ਘਿਨੌਣੀ ਹਰਕਤ ਦੇ ਅਪਰਾਧੀਆਂ ਨੂੰ ਕਾਨੂੰਨ ਦੀ ਪੂਰੀ ਗੰਭੀਰਤਾ ਦੇ ਨਾਲ ਗ੍ਰਿਫਤਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਫਰਵਰੀ 2019 ਵਿਚ ਜਸਟਿਸ ਅਯੂਬ ਖਾਨ ਦੀ ਕਾਰ ’ਤੇ ਵੀ ਅਜਿਹਾ ਹੀ ਹਮਲਾ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਜਾਨ ਬਚ ਗਈ ਸੀ।
ਪੁਲਿਸ ਨੇ ਦੱਸਿਆ ਕਿ ਜੱਜ ਦੇ ਦੂਜੇ ਬੇਟੇ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜੱਜ ਦੇ ਪਰਵਾਰ ਦੇ ਲੋਕਾਂ ਨੂੰ ਹੱਤਿਆ ਨੂੰ ਲੈ ਕੇ ਕਿਸੇ ਨਿੱਜੀ ਦੁਸ਼ਮਣੀ ਦਾ ਸ਼ੱਕ ਹੈ। ਹਾਲਾਂਕਿ, ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਿਸ ਦੀ ਕਈ ਟੀਮਾਂ ਸਵਾਤ ਤੋਂ ਲੈ ਕੇ ਉਨ੍ਹਾਂ ਦੇ ਘਰ ਤੱਕ ਪੂਰੇ ਮਾਮਲੇ ਦੀ ਛਾਣਬੀਣ ਵਿਚ ਲੱਗੀਆਂ ਹਨ। ਹਮਲੇ ਤੋਂ ਬਾਅਦ ਅੱਤਵਾਦੀ ਘਟਨਾ ਸਥਾਨ ਤੋਂ ਫਰਾਰ ਹੋ ਗਏ।

Video Ad
Video Ad