Home ਤਾਜ਼ਾ ਖਬਰਾਂ ਪਾਕਿਸਤਾਨ ’ਚ 100 ਸਾਲ ਪੁਰਾਣੇ ਹਿੰਦੂ ਮੰਦਰ ’ਤੇ ਭੀੜ ਨੇ ਕੀਤਾ ਹਮਲਾ

ਪਾਕਿਸਤਾਨ ’ਚ 100 ਸਾਲ ਪੁਰਾਣੇ ਹਿੰਦੂ ਮੰਦਰ ’ਤੇ ਭੀੜ ਨੇ ਕੀਤਾ ਹਮਲਾ

0
ਪਾਕਿਸਤਾਨ ’ਚ 100 ਸਾਲ ਪੁਰਾਣੇ ਹਿੰਦੂ ਮੰਦਰ ’ਤੇ ਭੀੜ ਨੇ ਕੀਤਾ ਹਮਲਾ

ਇਸਲਾਮਾਬਾਦ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ’ਚ 100 ਸਾਲ ਪੁਰਾਣੇ ਇਕ ਹਿੰਦੂ ਮੰਦਰ ’ਤੇ ਭੀੜ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਹਿੰਦੂ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ’ਚ ਪ੍ਰਸ਼ਾਸਨ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ’ਚ 100 ਸਾਲ ਪੁਰਾਣੇ ਇਸ ਹਿੰਦੂ ਮੰਦਰ ’ਚ ਨਵੀਨੀਕਰਣ ਦਾ ਕੰਮ ਚੱਲ ਰਿਹਾ ਹੈ। ਸ਼ਿਕਾਇਤ ਮੁਤਾਬਕ ਸ਼ਹਿਰ ਦੇ ਪੁਰਾਣਾ ਕਿਲ੍ਹਾ ਇਲਾਕੇ ’ਚ ਸ਼ਾਮ ਸਾਢੇ 7 ਵਜੇ 10 ਤੋਂ 15 ਲੋਕਾਂ ਦੇ ਇਕ ਸਮੂਹ ਨੇ ਮੰਦਰ ’ਤੇ ਹਮਲਾ ਕਰ ਦਿੱਤਾ ਅਤੇ ਮੰਦਰ ਦੇ ਕਈ ਦਰਵਾਜ਼ਿਆਂ ਨੇੜੇ ਬਣੀਆਂ ਪੌੜੀਆਂ ਵੀ ਤੋੜ ਦਿੱਤੀਆਂ।
ਡਾਨ ਸਮਾਚਾਰ ਪੱਤਰ ਦੀ ਖਬਰ ਮੁਤਾਬਕ ਈਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਉਤਰੀ ਜੋਨ ਦੇ ਸੁਰੱਖਿਆ ਅਧਿਕਾਰੀ ਸੈਅਦ ਰਜਾ ਅੱਬਾਸ ਜੈਦੀ ਨੇ ਰਾਵਲਪਿੰਡੀ ਦੇ ਬੰਨੀ ਥਾਣੇ ’ਚ ਸ਼ਿਕਾਇਤ ਦਿੱਤੀ ਸੀ ਜਿਸ ਵਿਚ ਦੱਸਿਆ ਗਿਆ ਹੈ ਕਿ ਪਿਛਲੇ ਇਕ ਮਹੀਨੇ ਤੋਂ ਮੰਦਰ ਦੇ ਨਿਰਮਾਣ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਮੰਦਰ ਦੇ ਸਾਹਮਣੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀ, ਜਿਸ ਨੂੰ 24 ਮਾਰਚ ਨੂੰ ਹਟਾ ਦਿੱਤਾ ਗਿਆ ਸੀ। ਮੰਦਰ ’ਚ ਧਾਰਮਿਕ ਗਤੀਵਿਧੀਆਂ ਸ਼ੁਰੂ ਨਹੀਂ ਹੋਈਆਂ ਹਨ ਅਤੇ ਨਾ ਹੀ ਪੂਜਾ ਲਈ ਕੋਈ ਮੂਰਤੀ ਰੱਖੀ ਗਈ ਹੈ।
ਉਨ੍ਹਾਂ ਨੇ ਮੰਦਰ ਅਤੇ ਉਸ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਬਜ਼ਾ ਕਰਨ ਵਾਲੇ ਲੋਕਾਂ ਨੇ ਮੰਦਰ ਦੇ ਨੇੜੇ-ਤੇੜੇ ਦੁਕਾਨਾਂ ਅਤੇ ਪਟੜੀਆਂ ਬਣਾ ਕੇ ਕਾਫੀ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਹਾਲ ਹੀ ਵਿਚ ਸਾਰੇ ਤਰ੍ਹਾਂ ਦਾ ਨਜਾਇਜ਼ ਕਬਜ਼ਾ ਹਟਾ ਦਿੱਤਾ ਸੀ। ਮੰਦਰ ਨੂੰ ਕਬਜ਼ਾ ਮੁਕਤ ਕਰਾਏ ਜਾਣ ਤੋਂ ਬਾਅਦ ਨਵੀਨੀਕਰਨ ਦਾ ਕੰਮ ਸ਼ੁਰੂ ਹੋਇਆ ਸੀ। ਇਸੇ ਵਿਚਕਾਰ ਮੰਦਰ ਦੇ ਪ੍ਰਸ਼ਾਸਕ ਓਮ ਪ੍ਰਕਾਸ਼ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਸੂਚਨਾ ਮਿਲਦੇ ਹੀ ਰਾਵਲਪਿੰਡੀ ਦੇ ਪੁਲਿਸ ਕਰਮੀ ਉਥੇ ਪੁੱਜੇ ਅਤੇ ਹਾਲਾਤ ਕਾਬੂ ’ਚ ਕੀਤੇ।