ਪਾਕਿਸਤਾਨ ਤੋਂ ਭੇਜੇ ਅਸਲੇ ਸਣੇ ਜਲੰਧਰ ਕਾਊਂਟਰ ਇੰਟੈਲੀਜੈਂਸ ਵਲੋਂ ਦੋ ਖਾੜਕੂ ਕਾਬੂ

ਜਲੰਧਰ, 23 ਸਤੰਬਰ, ਹ.ਬ. : ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਕੌਮਾਂਤਰੀ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਪਾਕਿਸਤਾਨ ਤੋਂ ਆਈ ਏਕੇ 47 ਰਾਇਫਲ ਅਤੇ 90 ਕਾਰਤੂਸ ਬਰਾਮਦ ਕੀਤੇ ਹਨ।
ਪਾਕਿਸਤਾਨ ਵਿਚ ਬੈਠੇ ਖਾੜਕੂ ਹਰਵਿੰਦਰ ਸਿੰਘ ਰਿੰਦਾ, ਕੈਨੇਡਾ ਵਿਚ ਬੈਠੇ ਲਖਬੀਰ ਸਿੰਘ ਲੰਡਾ ਅਤੇ ਇਟਲੀ ਵਿਚ ਬੈਠੇ ਹਰਪ੍ਰੀਤ ਸਿੰਘ ਹੈਪੀ ਨੇ ਇਨ੍ਹਾਂ ਆਈਐਸਆਈ ਦੀ ਮਦਦ ਨਾਲ ਮੁਹੱਈਆ ਕਰਾਏ ਸੀ।
ਮੁਲਜ਼ਮਾਂ ਦੀ ਸ਼ਨਾਖਤ ਬਲਜੀਤ ਸਿੰਘ ਨਿਵਾਸੀ ਬਸਤੀ ਸ਼ਾਮੇ ਵਾਲੀ ਨਿਵਾਸੀ ਜੋਗੋਵਾਲਾ ਮੱਖੂ ਫਿਰੋਜ਼ਪੁਰ ਅਤੇ ਗੁਰਬਖਸ਼ ਸਿੰਘ ਨਿਵਾਸੀ ਬੁਹ ਗੁਜਰਾਂ ਮੱਖੂ ਫਿਰੋਜ਼ਪੁਰ ਦੇ ਤੌਰ ’ਤੇ ਹੋਈ। ਇਨ੍ਹਾਂ ਵਿਚੋਂ ਬਲਜੀਤ ਸਿੰਘ ਪਿਛਲੇ ਦੋ ਸਾਲ ਤੋਂ ਰਿੰਦਾ ਦੇ ਸੰਪਰਕ ਵਿਚ ਸੀ ਤੇ ਉਸ ਨਾਲ ਫੋਨ ’ਤੇ ਸੰਪਰਕ ਕਰਕੇ ਫਿਰੋਜ਼ਪੁਰ ਸਰਹੱਦ ਦੇ ਜ਼ਰੀਏ ਡਰੋਨ ਰਾਹੀਂ ਆਉਣ ਵਾਲੇ ਹਥਿਆਰਾਂ ਨੂੰ ਰਿਸੀਵ ਕਰਕੇ ਉਸ ਦੇ ਦੱਸੇ ਹੋਏ ਟਿਕਾਣਿਆਂ ’ਤੇ ਰਖਦਾ ਸੀ।
ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਅੰਮ੍ਰਿਤਸਰ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਕੋਲ ਇਸ ਦੀ ਐਫਆਈਆਰ ਦਰਜ ਕਰਕੇ ਇਨ੍ਹਾਂ ਕਾਬੂ ਕੀਤਾ। ਇਨ੍ਹਾਂ ਦਾ ਵੀਰਵਾਰ ਨੂੰ ਦੁਪਹਿਰ ਜਲੰਧਰ ਸਿਵਲ ਹਸਪਤਲ ਵਿਚ ਮੈਡੀਕਲ ਕਰਵਾ ਕੇ ਪੁਲਿਸ ਨੇ ਪੁਛਗਿੱਛ ਸ਼ੁਰੂ ਕਰ ਦਿੱਤੀ। ਫਿਰੋਜ਼ਪੁਰ ਵਿਚ ਮੱਖੂ ਦੇ ਪਿੰਡ ਬਸਤੀ ਵਸਾਵਾ ਸਿੰਘ ਨਿਵਾਸੀ ਹੈਪੀ ਸੰਘੇੜਾ ਰਿੰਦਾ ਦੇ ਟਚ ਵਿਚ ਸੀ। ਰਿੰਦਾ ਇਸ ਦੇ ਲਈ ਜ਼ਰੀਏ ਲੰਡਾ ਦੇ ਕਈ ਹਥਿਆਰਾਂ ਦੀ ਖੇਪ ਪੰਜਾਬ ਉਤਾਰ ਚੁੱਕਾ ਹੈ। ਰਿੰਦਾ ਨੇ ਹੀ ਮਦਦ ਕਰਕੇ ਹਰਪ੍ਰੀਤ ਨੂੰ ਇਟਲੀ ਭਿਜਵਾਇਆ। ਲੰਡਾ ਦੀ ਮਦਦ ਨਾਲ ਹਰਪ੍ਰੀਤ ਨੇ ਮਾਡਿਊਲ ਬਣਾਇਆ।

Video Ad
Video Ad