Home ਦੁਨੀਆ ਪਾਕਿਸਤਾਨ ਦੀ ਕੋਲਾ ਖਾਨ ’ਚ ਧਮਾਕਾ, 9 ਮਜ਼ਦੂਰਾਂ ਦੀ ਮੌਤ

ਪਾਕਿਸਤਾਨ ਦੀ ਕੋਲਾ ਖਾਨ ’ਚ ਧਮਾਕਾ, 9 ਮਜ਼ਦੂਰਾਂ ਦੀ ਮੌਤ

0
ਪਾਕਿਸਤਾਨ ਦੀ ਕੋਲਾ ਖਾਨ ’ਚ ਧਮਾਕਾ, 9 ਮਜ਼ਦੂਰਾਂ ਦੀ ਮੌਤ

ਪੇਸ਼ਾਵਰ,2 ਦਸੰਬਰ, ਹ.ਬ. : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਬੁੱਧਵਾਰ ਨੂੰ ਇਕ ਕੋਲੇ ਦੀ ਖਾਨ ’ਚ ਗੈਸ ਧਮਾਕਾ ਹੋ ਗਿਆ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਧਮਾਕੇ ਵਿੱਚ 9 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜ਼ਿਲਾ ਪੁਲਸ ਅਧਿਕਾਰੀ ਨਜ਼ੀਰ ਖਾਨ ਨੇ ਦੱਸਿਆ ਕਿ ਬੁੱਧਵਾਰ ਨੂੰ ਖੈਬਰ ਪਖਤੂਨਖਵਾ ਦੇ ਓਰਕਜ਼ਈ ਕਬਾਇਲੀ ਜ਼ਿਲੇ ’ਚ ਡੌਲੀ ਕੋਲਾ ਖਾਨ ’ਚ 13 ਮਜ਼ਦੂਰ ਮੌਜੂਦ ਸਨ, ਜਦੋਂ ਗੈਸ ਦੀ ਚੰਗਿਆੜੀ ਕਾਰਨ ਧਮਾਕਾ ਹੋਇਆ। ਡਿਪਟੀ ਕਮਿਸ਼ਨਰ ਅਦਨਾਨ ਖਾਨ ਨੇ ਅੱਗੇ ਦੱਸਿਆ ਕਿ ਖਾਣ ਦੇ ਅੰਦਰੋਂ ਲੀਜ਼ ਠੇਕੇਦਾਰ ਸਮੇਤ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖਾਨ ਨੇ ਅੱਗੇ ਦੱਸਿਆ ਕਿ ਧਮਾਕੇ ’ਚ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖ਼ਮੀਆਂ ਦਾ ਇਲਾਜ ਕੇਡੀਏ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਚੱਲ ਰਿਹਾ ਹੈ।