ਪਾਕਿਸਤਾਨ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਕਰਾਚੀ, 17 ਮਾਰਚ, ਹ.ਬ. : ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਦੀ ਸਮੁੰਦਰੀ ਸਰਹੱਦ ਵਿਚ ਕਥਿਤ ਤੌਰ ’ਤੇ ਆਉਣ ਨੂੰ ਲੈ ਕੇ 11 ਭਾਰਤੀ ਮਛੇਰਿਆਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੀ ਦੋ ਕਿਸ਼ਤੀਆਂ ਜ਼ਬਤ ਕੀਤੀਆਂ ਹਨ।
ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਦੁਆਰਾ ਜਾਰੀ ਬਿਆਨ ਦੇ ਅਨੁਸਾਰ, ਮੁਢਲੀ ਜਾਂਚ ਤੋਂ ਬਾਅਦ ਗ੍ਰਿਫਤਾਰ ਮਛੇਰਿਆਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਦੇ ਲਈ ਡੌਕਸ ਪੁਲਿਸ ਕਰਾਚੀ ਨੂੰ ਸੌਂਪ ਦਿੱਤਾ ਗਿਆ ਹੈ।
ਬਿਆਨ ਮੁਤਾਬਕ ਨਿਯਮਿਤ ਨਿਗਰਾਨੀ ਦੌਰਾਨ ਪੂਰਵੀ ਸਮੁੰਦਰੀ ਵਿਸ਼ੇਸ਼ ਆਰਥਿਕ ਜ਼ੋਨ ਵਿਚ ਦੋ ਭਾਰਤੀ ਕਿਸ਼ਤੀਆਂ ਅਤੇ ਉਨ੍ਹਾਂ ਦੇ ਚਾਲਕ ਦਲ ਦੇ 11 ਮੈਂਬਰਾਂ ਨੂੰ ਦੇਖਿਆ ਗਿਆ। ਉਸ ਵਿਚ ਕਿਹਾ ਗਿਆ ਹੈ ਕਿ ਹਾਲ ਦੇ ਦਿਨਾਂ ਵਿਚ ਪਾਕਿਸਤਾਨੀ ਸਮੁੰਦਰੀ ਸਰਹੱਦ ਵਿਚ ਐਂਟਰੀ ਦੀਆਂ ਕਈ ਕੋਸ਼ਿਸ਼ਾਂ ਦੇਖੀ ਗਈਆਂ ਹਨ। ਇਸ ਲਈ ਪੀਐਮਐਸਏ ਦੇ ਜਹਾਜ਼ ਤੇ ਕਿਸ਼ਤੀਆਂ ਖੇਤਰ ਵਿਚ ਗਸ਼ਤ ਕਰਦੀਆਂ ਹਨ ਅਤੇ ਉਸ ਦੀ ਨਿਗਰਾਨੀ ਕਰਦੀਆਂ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤ ਇਹ ਤੱਥ ਦੇਖਦੇ ਹੋਏ ਕਿ ਅਜਿਹੀ ਕਿਸ਼ਤੀਆਂ ਵਿਚ ਆਮ ਤੌਰ ’ਤੇ ਜੀਪੀਐਸ ਡਿਵਾਈਸ ਲੱਗਾ ਹੁੰਦਾ ਹੈ ਸਾਡੀ ਸਮੁੰਦਰੀ ਸਰਹੱਦ ਵਿਚ ਬਹੁਤ ਅੰਦਰ ਉਨ੍ਹਾਂ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਨ੍ਹਾਂ ਕਿਸਤੀਆਂ ਦੀ ਵਰਤੋਂ ਗਲਤ ਕੰਮਾਂ ਦੇ ਲਈ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਪਾਕਿਸਤਾਨ ਅਤੇ ਭਾਰਤ ਅਰਬ ਸਾਗਰ ਵਿਚ ਸਪਸ਼ਟ ਸਮੰਦੁਰੀ ਸਰਹੱਦ ਨਾ ਹੋਣ ਦੇ ਕਾਰਨ ਅਕਸਰ ਇੱਕ ਦੂਜੇ ਦੇ ਮਛੇਰਿਆਂ ਨੂੰ ਕਾਬੂ ਕਰਦੇ ਰਹਿੰਦੇ ਹਨ।

Video Ad
Video Ad