Home ਤਾਜ਼ਾ ਖਬਰਾਂ ਪਾਕਿਸਤਾਨ: ਰੇਲਵੇ ਟਰੈਕ ਨੇੜੇ ਧਮਾਕਾ, 8 ਲੋਕ ਜ਼ਖ਼ਮੀ

ਪਾਕਿਸਤਾਨ: ਰੇਲਵੇ ਟਰੈਕ ਨੇੜੇ ਧਮਾਕਾ, 8 ਲੋਕ ਜ਼ਖ਼ਮੀ

0
ਪਾਕਿਸਤਾਨ: ਰੇਲਵੇ ਟਰੈਕ ਨੇੜੇ ਧਮਾਕਾ, 8 ਲੋਕ ਜ਼ਖ਼ਮੀ

ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਸ਼ੁੱਕਰਵਾਰ ਨੂੰ ਇਕ ਰੇਲਵੇ ਟਰੈਕ ਨੇੜੇ ਧਮਾਕਾ ਹੋਇਆ। ਇਸ ਧਮਾਕੇ ’ਚ ਕਰੀਬ 8 ਲੋਕ ਜ਼ਖਮੀ ਹੋਏ ਹਨ। ਬਲੋਚਿਸਤਾਨ ’ਚ ਪਾਕਿਸਤਾਨ ਰੇਲਵੇ ਦੇ ਬੁਲਾਰੇ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ਪਨੀਰ ਇਲਾਕੇ ’ਚੋਂ ਲੰਘ ਰਹੀ ਸੀ। ਇਸ ’ਚ ਜ਼ਖ਼ਮੀ ਅੱਠ ਲੋਕਾਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।