ਪਾਕਿਸਤਾਨ ਵਿਆਹ ਕਰਾਉਣ ਜਾ ਰਹੀ ਭਾਰਤੀ ਔਰਤ ਗ੍ਰਿਫਤਾਰ

ਡੇਰਾ ਬਾਬਾ ਨਾਨਕ, 8 ਅਪ੍ਰੈਲ, ਹ.ਬ. : ਓਡਿਸ਼ਾ ਦੀ ਇੱਕ ਵਿਆਹੁਤਾ ਔਰਤ ਸੋਨੇ ਦੇ ਗਹਿਣੇ ਲੈ ਕੇ ਪਾਕਿਸਤਾਨ ਵਿਚ ਨੌਜਵਾਨ ਨਾਲ ਵਿਆਹ ਕਰਾਉਣ ਲਈ ਭਾਰਤ-ਪਾਕਿ ਸਰਹੱਦ ਪਾਰ ਕਰਨ ਦੇ ਲਈ ਡੇਰਾ ਬਾਬਾ ਨਾਨਕ ਪਹੁੰਚੀ। ਸਰਹੱਦ ’ਤੇ ਤੈਨਾਤ ਬੀਐਸਐਫ ਨੇ ਔਰਤ ਨੂੰ ਕੋਰੋਨਾ ਦੇ ਕਾਰਨ ਕਰਤਾਰਪੁਰ ਕਾਰੀਡੋਰ ਬੰਦ ਹੋਣ ਅਤੇ ਬਗੈਰ ਪਾਸਪੋਰਟ ਪਾਕਿਸਤਾਨ ਨਾ ਜਾਣ ਦਾ ਹਵਾਲਾ ਦੇ ਕੇ ਵਾਪਸ ਭੇਜ ਦਿੱਤਾ। ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਸੂਚਨਾ ਮਿਲਣ ’ਤੇ ਵਿਆਹੁਤਾ ਨੂੰ ਅਪਣੀ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਬੁਧਵਾਰ ਬਾਅਦ ਦੁਪਹਿਰ ਜਾਂਚ ਕਰਨ ਤੋਂ ਬਾਅਦ ਔਰਤ ਨੂੰ ਉਸ ਦੇ ਪਤੀ ਅਤੇ ਪਿਤਾ ਨੂੰ ਸੌਂਪ ਦਿੱਤਾ। ਡੇਰਾ ਬਾਬਾ ਨਾਨਕ ਦੇ ਡੀਐਸਪੀ ਕੰਵਲਪ੍ਰੀਤ ਨੇ ਪ੍ਰੈਸ ਕਾਨਫਰੰਸ ਵਿਚ ਇਸ ਗੱਲ ਦਾ ਖੁਲਾਸਾ ਕੀਤਾ। ਔਰਤ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਸੀ।
ਡੀਐਸਪੀ ਨੇ ਦੱਸਿਆ ਕਿ ਔਰਤ ਭਾਰਤ-ਪਾਕਿ ਸਰਹੱਦ ਪਾਰ ਕਰਨ ਦੇ ਲਈ ਰਿਕਸ਼ੇ ’ਤੇ ਬੈਠ ਕੇ ਜਾ ਰਹੀ ਸੀ ਕਿ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਔਰਤ ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਓਡਿਸ਼ਾ ਦੇ ਥਾਣੇ ਤੋਂ ਔਰਤ ਦੇ ਬਾਰੇ ਵਿਚ ਸਾਰੀ ਜਾਣਕਾਰੀ ਲਈ ਗਈ ਉਸ ਤੋਂ ਬਾਅਦ ਘਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਔਰਤ ਦੇ ਪਤੀ ਨੇ ਓਡਿਸ਼ਾ ਦੇ ਥਾਣੇ ਵਿਚ ਉਸ ਦੀ ਗੁੰਮਸ਼ੁਦਗੀ ਰਿਪੋਰਟ ਵੀ ਲਿਖਵਾਈ ਹੋਈ ਸੀ। ਡੀਐਸਪੀ ਨੇ ਦੱਸਿਆ ਕਿ ਔਰਤ ਕੋਲੋਂ ਕਰੀਬ 25 ਤੋਲੇ ਸੋਨਾ ਅਤੇ 60 ਗਰਾਮ ਚਾਂਦੀ ਦੇ ਗਹਿਣੇ ਵੀ ਮਿਲੇ। ਔਰਤ ਨੂੰ ਗਹਿਣਿਆਂ ਸਣੇ ਉਸ ਦੇ ਪਤੀ ਨੂੰ ਸੌਂਪ ਦਿੱਤਾ ਹੈ।

Video Ad
Video Ad