ਪਾਕਿਸਤਾਨ ਵਿਚ ਇੱਕ ਹੋਰ ਹਿੰਦੂ ਲੜਕੀ ਕੀਤੀ ਅਗਵਾ, ਮੁਸਲਮਾਨ ਬਣਾ ਕੇ ਕਰਵਾਇਆ ਨਿਕਾਹ

ਕਰਾਚੀ, 18 ਮਾਰਚ, ਹ.ਬ. : ਪਾਕਿਸਤਾਨ ਵਿਚ ਹਿੰਦੂ ਲੜਕੀਆਂ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਧਰਮ ਬਦਲਣ ਦੇ ਮਾਮਲੇ ਘੱਟ ਨਹੀਂ ਹੋ ਰਹੇ । ਅਜਿਹਾ ਹੀ ਇੱਕ ਮਾਮਲਾ ਸਿੰਧ ਸੂਬੇ ਦੇ ਕਸ਼ਮੋਰ ਜ਼ਿਲ੍ਹੇ ਵਿਚ ਸਾਹਮਣੇ ਆਇਆ ਹੈ। 13 ਸਾਲਾ ਕਵਿਤਾ ਨੂੰ ਅਗਵਾ ਕਰਕੇ ਜ਼ਬਰਦਸਤੀ ਮੁਸਲਮਾਲ ਬਣਾ ਕੇ ਵਿਆਹ ਕਰਾਉਣ ਦੇ ਸਬੰਧ ਵਿਚ ਉਸ ਦੇ ਪਿਤਾ ਨੇ ਰਿਪੋਰਟ ਦਰਜ ਕਰਵਾਈ ਸੀ। ਪੰਜ ਲੋਕਾਂ ਨੇ ਲੜਕੀ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਸੀ। ਉਹ ਪਿਸਟਲ ਦੀ ਨੋਕ ’ਤੇ ਉਸ ਨੂੰ ਅਗਵਾ ਕਰਕੇ ਲੈ ਗਏ। ਰਿਪੋਰਟ ਦਰਜ ਹੋਣ ਤੋਂ ਬਾਅਦ ਪੁਲਿਸ ਨੂੰ ਕਵਿਤਾ ਘੋਟਕੀ ਜ਼ਿਲ੍ਹੇ ਦੀ ਭਾਰਚੰਦੀ ਦਰਗਾਹ ਵਿਚ ਮਿਲੀ। ਉਥੇ ਉਸ ਦਾ ਵਿਆਹ ਪੰਜ ਅਗਵਾਕਾਰਾਂ ਵਿਚੋਂ ਇੱਕ ਮੁਸ਼ਤਾਕ ਨਾਲ ਕਰਾਇਆ ਗਿਆ। ਪਿਤਾ ਨੇ ਧੀ ਦਾ ਬਿਆਨ ਸ਼ੱਕੀ ਮੰਨਿਆ ਹੈ।
ਲੜਕੀ ਦੇ ਵਕੀਲ ਸਈਦ ਅਹਿਮਦ ਅਨੁਸਾਰ, ਉਸ ਨੇ ਪੁਲਿਸ ਵਿਚ ਬਿਆਨ ਦਿੱਤਾ ਹੈ ਕਿ ਉਹ ਅਪਣੀ ਮਰਜ਼ੀ ਨਾਲ ਗਈ ਸੀ ਅਤੇ ਮੁਸਲਿਮ ਧਰਮ ਅਪਣਾ ਕੇ ਮੁਸਲਿਮ ਨੌਜਵਾਨ ਨਾਲ ਵਿਆਹ ਕਰ ਲਿਆ ਹੈ। ਇਹੀ ਨਹੀਂ ਉਸ ਨੇ ਅਪਣਾ ਨਾਂ ਉਮਾ ਹਿਨਾ ਰੱਖ ਲਿਆ ਹੈ। ਇਸ ਮਾਮਲੇ ਵਿਚ ਅਦਾਲਤ ਨੇ ਪੁਲਿਸ ਨੂੰ ਪੂਰੀ ਰਿਪੋਰਟ ਦੇਣ ਦੇ Îਨਿਰਦੇਸ਼ ਦਿੱਤੇ।
ਪਾਕਿਸਤਾਨ ਵਿਚ ਹਿੰਦੂ ਲੜਕੀਆਂ ਦੇ ਧਰਮ ਪਰਿਵਰਤਨ ਕਰਵਾ ਕੇ ਵਿਆਹ ਕਰਨ ਦੇ ਮਾਮਲੇ ਵਿਚ ਤੇਜ਼ੀ ਆਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਫੈਸਲਾਬਾਦ ਵਿਚ 12 ਸਾਲ ਦੀ ਈਸਾਈ ਬੱਚੀ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ। ਮੁਲਜ਼ਮਾਂ ਨੇ ਇਸ ਦੇ ਲਈ ਬੱਚੀ ਨੂੰ ਅਗਵਾ ਵੀ ਕੀਤਾ ਸੀ। ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ, ਸਿੱਖ ਅਤੇ ਈਸਾਨ ਨੂੰ ਲਗਾਤਾਰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।

Video Ad
Video Ad