Home ਦੁਨੀਆ ਪਾਕਿਸਤਾਨ ਵਿਚ ਜੱਜ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪੰਜ ਸ਼ੱਕੀ ਕਾਬੂ

ਪਾਕਿਸਤਾਨ ਵਿਚ ਜੱਜ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪੰਜ ਸ਼ੱਕੀ ਕਾਬੂ

0
ਪਾਕਿਸਤਾਨ ਵਿਚ ਜੱਜ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਪੰਜ ਸ਼ੱਕੀ ਕਾਬੂ

ਪੇਸ਼ਾਵਰ, 6 ਅਪ੍ਰੈਲ, ਹ.ਬ. : ਉਤਰ ਪੱਛਮੀ ਪਾਕਿਸਤਾਨ ’ਚ ਅੱਤਵਾਦ ਵਿਰੋਧੀ ਅਦਾਲਤ ਦੇ ਇਕ ਜੱਜ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਦੇ ਦੋਸ਼ ’ਚ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਆਫਤਾਬ ਅਫਰੀਦੀ ਦੀ ਗੱਡੀ ’ਤੇ ਅਣਪਛਾਤੇ ਬੰਦੂਕਧਾਰੀਆਂ ਨੇ ਉਦੋਂ ਹਮਲਾ ਕਰ ਦਿੱਤਾ ਸੀ ਜਦੋਂ ਉਹ ਸਵਾਤ ਘਾਟੀ ਤੋਂ ਇਸਲਾਮਾਬਾਦ ਜਾ ਰਹੇ ਸਨ। ਇਸ ਹਮਲੇ ’ਚ ਅਫਰੀਦੀ, ਉਨ੍ਹਾਂ ਦੀ ਪਤਨੀ, ਨੂੰਹ ਤੇ ਦੋ ਸਾਲ ਦੇ ਪੋਤੇ ਦੀ ਮੌਤ ਹੋ ਗਈ। ਜੱਜ ਦੇ ਕਾਫ਼ਲੇ ’ਚ ਸ਼ਾਮਲ ਦੋ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋ ਗਏ ਸਨ। ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਮੁਹੰਮਦ ਸ਼ੁਏਬ ਨੇ ਦੱਸਿਆ ਕਿ ਸਾਂਝੀ ਮੁਹਿੰਮ ਟੀਮ ਨੇ ਪਿਸ਼ਾਵਰ ਤੇ ਖੈਬਰ ਇਲਾਕਿਆਂ ’ਚ ਇਕ ਮੁਹਿੰਮ ਚਲਾਈ ਤੇ ਪੰਜ ਸ਼ੱਕੀਆਂ ਨੂੰ ਫੜਿਆ ਤੇ ਦੋ ਗੱਡੀਆਂ ਜ਼ਬਤ ਕਰ ਲਈਆਂ। ਡੀਪੀਓ ਨੇ ਕਿਹਾ ਕਿ ਮਰਹੂਮ ਜੱਜ ਦੇ ਪੁੱਤਰ ਮਾਜਿਦ ਅਫਰੀਦੀ ਵੱਲੋਂ ਦਰਜ ਕਰਵਾਈ ਗਈ ਐਫਆਈਆਰ ’ਚ 10 ਸ਼ੱਕੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ’ਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੇ ਪ੍ਰਧਾਨ ਅਬਦੁਲ ਲਤੀਫ਼ ਅਫਰੀਦੀ ਵੀ ਸ਼ਾਮਲ ਹਨ। ਅਫਰੀਦੀ ਨੇ ਇਕ ਬਿਆਨ ’ਚ ਜੱਜ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਦੀ ਨਿੰਦਾ ਕੀਤੀ ਹੈ। ਉਨ੍ਹਾਂ ਹੱਤਿਆ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਜੱਜ ਦੇ ਪਰਵਾਰ ’ਤੇ ਹਮਲੇ ਵਿਚ ਸਾਰੀ ਤਰ੍ਹਾਂ ਦੀ ਪੁਲਿਸ ਪੁਛਗਿੱਛ ਦੇ ਲਈ ਤਿਆਰ ਹਨ। ਅਬਦੁਲ ਲਤੀਫ ਨੇ ਕਿਹਾ, ਹੱਤਿਆਵਾਂ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਅਫਰੀਦੀ ਕਬੀਲਾ ਕਦੇ ਵੀ ਦੁਸ਼ਮਣ ਦੇ ਪਰਵਾਰ ਦੀ ਔਰਤਾਂ ਅਤੇ ਬੱਚਿਆਂ ’ਤੇ ਹਮਲਾ ਨਹੀ ਕਰਦਾ ਹੈ। ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਹੁਣ ਤੱਕ ਜ਼ਿੰਮੇਵਾਰੀ ਨਹੀਂ ਲਈ।