
ਇਸਲਾਮਾਬਾਦ, 9 ਅਗਸਤ, ਹ.ਬ. : ਪਾਕਿਸਤਾਨ ਦੇ ਸਿੰਧ ਸੂਬੇ ਵਿੱਚ, ਇੱਕ ਰਾਜਨੇਤਾ ਦੇ ਰਿਸ਼ਤੇਦਾਰ ਅਤੇ ਉਸਦੇ ਗਾਰਡ ਨੇ ਇੱਕ ਹਿੰਦੂ ਪਰਿਵਾਰ ’ਤੇ ਹਮਲਾ ਕਰ ਦਿੱਤਾ ਜਦੋਂ ਉਨ੍ਹਾਂ ਨੇ ਆਪਣੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ’ਤੇ ਹੰਗਾਮੇ ਤੋਂ ਬਾਅਦ, ਸਿੰਧ ਪੁਲਿਸ ਦੇ ਇੰਸਪੈਕਟਰ ਜਨਰਲ ਨੇ ਐਤਵਾਰ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੋਸ਼ਲ ਮੀਡੀਆ ’ਤੇ ਛੇੜਛਾੜ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ, ਲੋਕਾਂ ਨੇ ਪੀੜਤਾਂ ਲਈ ਇਨਸਾਫ ਦੀ ਮੰਗ ਕੀਤੀ, ਜਿਸ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਇੱਕ ਆਦਮੀ, ਤਿੰਨ ਔਰਤਾਂ ਅਤੇ ਦੋ ਬੱਚੇ ਸ਼ਾਮਲ ਸਨ। ਕਥਿਤ ਹਮਲਾਵਰ ਦਾ ਨਾਂ ਸ਼ਮਸ਼ੇਰ ਪਿਤਾਫੀ ਹੈ, ਜੋ ਸਿੰਧ ਦੇੇ ਮੱਛੀ ਪਾਲਣ ਮੰਤਰੀ ਅਬਦੁਲ ਬਾਰੀ ਪਿਤਾਫੀ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ ਅਤੇ ਉਸ ਦੇ ਗਾਰਡਾਂ ਨੇ ਕਥਿਤ ਤੌਰ ’ਤੇ ਘੋਟਕੀ ਇਲਾਕੇ ਦੇ ਨੇੜੇ ਇਕ ਹਿੰਦੂ ਪਰਿਵਾਰ ਨਾਲ ਉਸ ਸਮੇਂ ਦੌਰਾਨ ਦੁਰਵਿਵਹਾਰ ਕੀਤਾ ਜਦੋਂ ਉਨ੍ਹਾਂ ਦੇ ਗਾਰਡਾਂ ਨੇ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ।